ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਕ੍ਰਿਕਟ ਦਾ ਸ਼ੋਅ ਮੈਚ ਆਯੋਜਿਤ

Saturday, Aug 02, 2025 - 05:03 PM (IST)

ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਕ੍ਰਿਕਟ ਦਾ ਸ਼ੋਅ ਮੈਚ ਆਯੋਜਿਤ

ਰੋਮ (ਇਟਲੀ) ਟੇਕ ਚੰਦ ਜਗਤਪੁਰ- ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਕ੍ਰਿਕਟ ਦਾ ਸ਼ੋਅ ਮੈਚ ਕੰਪੀਤੈਲੋ (ਮਾਨਤੋਵਾ) 'ਚ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ. ਕੁਲਵੰਤ ਸਿੰਘ ਗੋਰਾਇਆ ਦੀ ਦੇਖ ਰੇਖ ਹੇਠ ਕਰਵਾਏ ਗਏ ਇਸ ਮੈਚ ਵਿੱਚ ਕ੍ਰਿਕਟ ਦੇ ਖਿਡਾਰੀਆਂ ਏਕਮਜੋਤ ਜਗਤਪੁਰ , ਹਰਨੂਰ, ਗੁਰਫਤਿਹ, ਹੈਰੀ, ਤਰਨਜੀਤ, ਏਕਨੂਰ ਰਣਵੀਰ ਸਿੰਘ, ਸਨੀ ,ਕ੍ਰਿਸ਼ਨਾ,ਪ੍ਰਭਜੋਤ ਆਦਿ ਨੇ ਹਿੱਸਾ ਲਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ deport ਹੋਏ 1700 ਤੋਂ ਵਧੇਰੇ ਭਾਰਤੀ, ਵੱਡੀ ਗਿਣਤੀ 'ਚ ਪੰਜਾਬੀ

ਇਸ ਮੌਕੇ 'ਤੇ ਸਰਬਜੀਤ ਸਿੰਘ ਜਗਤਪੁਰ, ਕੁਲਵਿੰਦਰ ਸੁੰਨੜ, ਵਿਜੇ ਕੁਮਾਰ ਬਖਲੌਰ, ਜਗਦੀਸ਼ ਕੁਮਾਰ ਜਗਤਪੁਰ ਬਲਜੀਤ ਬਖਲੌਰ, ਸੋਨੂ ਬਖਲੌਰ, ਅਮਨਦੀਪ ਸਿੰਘ, ਹਰਬੰਸ ਸਿੰਘ ਸੁਲਤਾਨਪੁਰ, ਸੁਖਦੇਵ ਸਿੰਘ, ਰਵਿੰਦਰ ਲਾਡੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ 'ਤੇ ਡਾਕਟਰ ਨਵਦੀਪ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ। ਇਹ ਸਾਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਸਹਾਈ ਹੁੰਦੀਆਂ ਹਨ। ਇੱਕ ਤੰਦਰੁਸਤ ਸਰੀਰ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਸਕਦਾ ਹੈ,ਇਸ ਲਈ ਖੇਡਾਂ ਦੀ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਤਾ ਹੈ। ਇਸ ਮੌਕੇ 'ਤੇ ਟਰੱਸਟ ਵੱਲੋਂ ਖਿਡਾਰੀਆਂ ਨੂੰ ਸ਼ਾਨਦਾਰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News