ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫੀ : ਭਾਰਤ ਨੇ ਦੱਖਣੀ ਕੋਰੀਆ ਨੂੰ 3-2 ਨਾਲ ਹਰਾਇਆ

Wednesday, Nov 13, 2024 - 11:45 AM (IST)

ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫੀ : ਭਾਰਤ ਨੇ ਦੱਖਣੀ ਕੋਰੀਆ ਨੂੰ 3-2 ਨਾਲ ਹਰਾਇਆ

ਰਾਜਗੀਰ (ਬਿਹਾਰ)– ਭਾਰਤ ਨੇ ਮੰਗਲਵਾਰ ਨੂੰ ਇੱਥੇ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਮਹਿਲਾਵਾਂ ਦੀ ਏਸ਼ੀਆਈ ਚੈਂਪੀਅਨਜ਼ ਟਰਾਫੀ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤੀ ਮਹਿਲਾ ਟੀਮ ਨੇ ਪਹਿਲੇ ਹਾਫ ਵਿਚ ਸੰਗੀਤਾ ਕੁਮਾਰੀ (ਤੀਜੇ ਮਿੰਟ) ਤੇ ਦੀਪਿਕਾ (20ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ 2-0 ਨਾਲ ਬੜ੍ਹਤ ਬਣਾਈ ਹੋਈ ਸੀ ਪਰ ਦੱਖਣੀ ਕੋਰੀਆ ਨੇ ਤੀਜੇ ਕੁਆਰਟਰ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਯੂਰੀ ਲੀ (34ਵੇਂ ਮਿੰਟ) ਤੇ ਕਪਤਾਨ ਯੂਨਬੀ ਚਿਯੋਨ (38ਵੇਂ ਮਿੰਟ) ਦੇ ਗੋਲ ਨਾਲ 2-2 ਨਾਲ ਬਰਾਬਰੀ ਹਾਸਲ ਕੀਤੀ ਪਰ ਮੇਜ਼ਬਾਨ ਟੀਮ ਲਈ ਦੀਪਿਕਾ ਨੇ 57ਵੇਂ ਮਿੰਟ ਵਿਚ ਗੋਲ ਕਰਕੇ ਜਿੱਤ ਤੈਅ ਕਰ ਲਈ। 

ਭਾਰਤ ਨੇ ਸੋਮਵਾਰ ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਮਲੇਸ਼ੀਆ ਨੂੰ 4-0 ਨਾਲ ਹਰਾਇਆ ਸੀ। ਮੇਜ਼ਬਾਨ ਟੀਮ ਹੁਣ ਵਰੀਵਾਰ ਨੂੰ ਥਾਈਲੈਂਡ ਨਾਲ ਭਿੜੇਗੀ। ਦਿਨ ਦੇ ਪਹਿਲੇ ਮੈਚ ਵਿਚ ਥਾਈਲੈਂਡ ਤੇ ਜਾਪਾਨ ਨੇ 1-1 ਨਾਲ ਡਰਾਅ ਖੇਡਿਆ ਜਦਕਿ ਮੌਜੂਦਾ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ ਨੇ ਮਲੇਸ਼ੀਆ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ।


author

Tarsem Singh

Content Editor

Related News