ਭਾਰਤ ਨੇ ਪਾਕਿ ਨੂੰ ਦਿੱਤੀ 41-17 ਨਾਲ ਜ਼ਬਰਦਸਤ ਮਾਤ

06/26/2018 12:35:53 AM

ਦੁਬਈ—ਕਬੱਡੀ ਮਾਸਟਰਸ 2018 'ਚ ਸੋਮਵਾਰ ਨੂੰ ਭਾਰਤ ਦੇ ਰਿਵਾਇਤੀ ਵਿਰੋਧੀ ਪਾਕਿਸਤਾਨ ਵਿਚਾਲੇ ਗਰੁਪ-ਏ ਦਾ ਮੈਚ ਖੇਡਿਆ ਜਾ ਰਿਹਾ ਹੈ, ਜਿਸ 'ਚ ਭਾਰਤੀ ਟੀਮ ਨੇ 41-17 ਨਾਲ ਜਿੱਤ ਦਰਜ ਕੀਤੀ। ਮੁਕਾਬਲੇ ਦੇ ਪਹਿਲੇ ਹਾਫ ਤਕ ਭਾਰਤ ਕੋਲ 18-9 ਨਾਲ ਮਜ਼ਬੂਤ ਲੀਡ ਰਹੀ। ਵਿਰੋਧੀ ਟੀਮ ਪਹਿਲੇ 20 ਮਿੰਟ 'ਚ ਇਕ ਵਾਰ ਆਲਆਊਟ ਹੋ ਚੁੱਕੀ ਸੀ। ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ ਦੂਜੀ ਵਾਰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ।
ਭਾਰਤ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ 'ਚ ਪਾਕਿਸਤਾਨ ਨੂੰ 16 ਅੰਕਾਂ ਨਾਲ ਮਾਤ ਦੇ ਚੁੱਕਿਆ ਸੀ। ਉੱਥੇ ਹੀ ਦੂਜੇ ਮੈਚ 'ਚ ਉਸ ਨੇ ਕੀਨੀਆ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ। ਫਿਲਹਾਲ ਉਹ ਗਰੁਪ-ਏ 'ਚ ਟਾਪ 'ਤੇ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ਨੂੰ ਜਿੱਤਣ ਦੀ ਪ੍ਰਬਲ ਦਾਅਵੇਦਾਰ ਹੈ।


Related News