ਭਾਰਤ ਨੇ ਥਾਮਸ ਕੱਪ ''ਚ ਨੀਦਰਲੈਂਡ ਨੂੰ 5-0 ਨਾਲ ਹਰਾਇਆ

Monday, Oct 11, 2021 - 06:32 PM (IST)

ਭਾਰਤ ਨੇ ਥਾਮਸ ਕੱਪ ''ਚ ਨੀਦਰਲੈਂਡ ਨੂੰ 5-0 ਨਾਲ ਹਰਾਇਆ

ਸਪੋਰਟਸ ਡੈਸਕ- ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਗਰੁੱਪ ਸੀ. ਦੇ ਆਪਣੇ ਪਹਿਲੇ ਮੁਕਾਬਲੇ 'ਚ ਨੀਦਰਲੈਂਡ ਨੂੰ 5-0 ਨਾਲ ਹਰਾ ਕੇ ਥਾਮਸ ਕੱਪ ਫ਼ਾਈਨਲ 'ਚ ਸ਼ਾਨਦਾਰ ਸ਼ੁਰੂਆਤ ਕੀਤੀ। ਨੀਦਰਲੈਂਡ ਦੇ ਖ਼ਿਲਾਫ਼ ਖੇਡੇ ਗਏ ਮੁਕਾਬਲੇ 'ਚ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਸਿੰਗਲ 'ਚ ਜੋਰਾਨ ਕਵੀਕੇਲ ਨੂੰ 21-12, 21-14 ਨਾਲ ਹਰਾ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਸਾਤਵਿਕਸਾਈਂਰਾਜ ਰੰਕੀਰੇਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਨੇ ਰੂਬੇਨ ਜਿਲ ਤੇ ਟਾਈਸ ਵੈਨ ਡੇਰ ਲੇਕ ਨੂੰ 21-19, 21-12 ਨਾਲ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ।

ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗ਼ਾ ਜੇਤੂ ਬੀ. ਸਾਈ ਪ੍ਰਣੀਤ ਨੇ ਦੂਜੇ ਸਿੰਗਲ ਮੈਚ 'ਚ ਰਾਬਿਨ ਮੇਸਮੈਨ ਨੂੰ 21-4, 21-12 ਨਾਲ ਹਰਾ ਕੇ ਭਾਰਤ ਨੂੰ 3-0 ਦੀ ਅਜੇਤੂ ਬੜ੍ਹਤ ਦਿਵਾ ਦਿੱਤੀ। ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਨੇ ਡਬਲਜ਼ ਮੁਕਾਬਲੇ 'ਚ ਐਂਡੀ ਬੁਈਸਿਕ ਤੇ ਬ੍ਰਾਇਨ ਵਾਸਿੰਕ ਨੂੰ 21-12, 21-13 ਨਾਲ ਹਰਾਇਆ ਜਦਕਿ ਸਮੀਰ ਵਰਮਾ ਨੇ ਆਖ਼ਰੀ ਸਿੰਗਲ ਮੈਚ 'ਚ ਗਿਜ ਡਿਊਜ਼ ਨੂੰ 21-6, 21-11 ਨਾਲਵ ਹਰਾਇਆ ਜਿਸ ਨਾਲ ਭਾਰਤ ਕਲੀਨ ਸਵੀਪ ਕਰਨ 'ਚ ਸਫਲ ਰਿਹਾ।


author

Tarsem Singh

Content Editor

Related News