ICC ਟੈਸਟ ਚੈਂਪੀਅਨਸ਼ਿਪ 'ਚ ਭਾਰਤ ਨੇ ਲਾਇਆ ਜਿੱਤ ਦਾ ਛੱਕਾ, ਪੁਆਈਂਟਸ ਟੇਬਲ 'ਚ ਉਲਟਫੇਰ

Saturday, Nov 16, 2019 - 05:16 PM (IST)

ICC ਟੈਸਟ ਚੈਂਪੀਅਨਸ਼ਿਪ 'ਚ ਭਾਰਤ ਨੇ ਲਾਇਆ ਜਿੱਤ ਦਾ ਛੱਕਾ, ਪੁਆਈਂਟਸ ਟੇਬਲ 'ਚ ਉਲਟਫੇਰ

ਸਪੋਰਟਸ ਡੈਸਕ— ਤੇਜ਼ ਗੇਂਦਬਾਜ਼ਾਂ ਦੇ ਇਕ ਹੋਰ ਦਮਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ 'ਚ ਸ਼ਨੀਵਾਰ ਨੂੰ ਤੀਜੇ ਦਿਨ ਹੀ ਪਾਰੀ ਅਤੇ 130 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ। ਭਾਰਤ ਨੇ ਸਵੇਰੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ 'ਤੇ 493 ਦੌੜਾਂ 'ਤੇ ਖ਼ਤਮ ਐਲਾਨ ਕਰਕੇ 343 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕੀਤੀ ਸੀ। ਇਸ ਦੇ ਜਵਾਬ 'ਚ ਬੰਗਲਾਦੇਸ਼ ਦੇ ਬੱਲੇਬਾਜ਼ ਦੂਜੀ ਪਾਰੀ 'ਚ ਵੀ ਆਪਣਾ ਕਮਾਲ ਨਹੀਂ ਦਿਖਾ ਸਕੇ ਅਤੇ ਪੂਰੀ ਟੀਮ ਤੀਜੇ ਦਿਨ ਦੇ ਤੀਜੇ ਸੈਸ਼ਨ 'ਚ 213 ਦੌੜਾਂ 'ਤੇ ਆਲਆਊਟ ਹੋ ਗਈ। ਇਸ ਜਿੱਤ ਦੇ ਨਾਲ ਭਾਰਤ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੀ ਪੁਆਈਂਟ ਟੇਬਲ 'ਚ ਟਾਪ 'ਤੇ ਬਣਿਆ ਹੋਇਆ ਹੈ।  PunjabKesari

ਭਾਰਤ ਦੀ ਇਸ ਜਿੱਤ ਦੇ ਹੀਰੋ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਰਹੇ, ਜਿਸ ਨੂੰ ਉਸ ਦੀ 243 ਦੌੜਾਂ ਦੀ ਸ਼ਾਨਦਾਰ ਪਾਰੀ ਲਈ 'ਮੈਨ ਆਫ ਦ ਮੈਚ ਚੁੱਣਿਆ ਗਿਆ। ਦੂਜਾ ਅਤੇ ਆਖਰੀ ਟੈਸਟ ਮੈਚ 22 ਨਵੰਬਰ ਤੋਂ ਕੋਲਕਾਤਾ 'ਚ ਖੇਡਿਆ ਜਾਵੇਗਾ ਜੋ ਡੇਅ ਨਾਈਟ ਮੈਚ ਹੋਵੇਗਾ। ਭਾਰਤ ਦੀ ਆਈ. ਸੀ. ਸੀ ਟੈਸਟ ਚੈਂਪੀਅਨਸ਼ਿਪ 'ਚ ਇਹ ਲਗਾਤਾਰ 6ਵੀਂ ਟੈਸਟ ਜਿੱਤ ਹੈ ਅਤੇ ਉਸ ਦੇ ਹੁਣ 300 ਅੰਕ ਹੋ ਗਏ ਹਨ। ਭਾਰਤ ਨੂੰ ਇਸ ਮੈਚ 'ਚ ਜਿੱਤ ਤੋਂ 60 ਅੰਕ ਮਿਲੇ। ਵੈਸਟਇੰਡੀਜ਼, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਪਾਕਿਸਤਾਨ ਜਿਹੀਆਂ ਟੀਮਾਂ ਅਜੇ ਖਾਤਾ ਤੱਕ ਨਹੀਂ ਖੋਲ੍ਹ ਸਕੀਆਂ ਹਨ।

ਇਕ ਨਜ਼ਰ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ ਦੇ ਪੁਆਈਂਟ ਟੇਬਲ 'ਤੇ

PunjabKesari

 


Related News