ਭਾਰਤ ਨੇ ਬਹਿਰੀਨ ਨੂੰ 5-0 ਨਾਲ ਹਰਾਇਆ
Saturday, Sep 21, 2019 - 12:46 AM (IST)

ਤਾਸ਼ਕੰਦ— ਭਾਰਤ ਦੀ ਨੌਜਵਾਨ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ ਏ. ਐੱਫ. ਸੀ. ਅੰਡਰ-16 ਫੁੱਟਬਾਲ ਚੈਂਪੀਅਨਸ਼ਿਪ ਕੁਆਲੀਫਾਇਰ ਦੇ ਗਰੁੱਪ-ਬੀ ਦੇ ਆਪਣੇ ਦੂਜੇ ਮੈਚ ਵਿਚ ਸ਼ੁੱਕਰਵਾਰ ਬਹਿਰੀਨ ਨੂੰ 5-0 ਨਾਲ ਹਰਾ ਦਿੱਤਾ। ਭਾਰਤ ਨੇ ਇਸ ਤੋਂ ਪਹਿਲਾਂ ਆਪਣੇ ਪਹਿਲੇ ਮੈਚ ਵਿਚ ਤੁਰਕਮੇਨਿਸਤਾਨ ਨੂੰ 5-0 ਨਾਲ ਹਰਾਇਆ ਸੀ।