ਭਾਰਤ ਨੇ ਆਸਟਰੀਆ ਨੂੰ 4-2 ਨਾਲ ਹਰਾਇਆ
Sunday, Jun 16, 2019 - 12:34 PM (IST)

ਮੈਡ੍ਰਿਡ—ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਠ ਦੇਸ਼ਾਂ ਦੇ ਅੰਡਰ-21 ਇਨਵੀਟੇਸ਼ਨ ਹਾਕੀ ਟੂਰਨਾਮੈਂਟ ਦੇ ਪਲੇਅ ਆਫ ਮੁਕਾਬਲੇ 'ਚ ਆਸਟਰੀਆ ਨੂੰ ਸ਼ਨੀਵਾਰ ਨੂੰ 4-2 ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ 'ਚ ਸੰਜੇ ਨੇ 15ਵੇਂ ਅਤੇ 23ਵੇਂ ਮਿੰਟ 'ਚ ਦੋ ਗੋਲ ਕੀਤੇ। ਉਨ੍ਹਾਂ ਨੇ ਆਪਣੇ ਦੋਵੇਂ ਗੋਲ ਪੈਨਲਟੀ ਕਾਰਨਰ 'ਤੇ ਕੀਤੇ। ਆਸਟਰੀਆ ਲਈ ਓਲਿਵਰ ਕੇਰਨ ਨੇ 34ਵੇਂ ਮਿੰਟ 'ਚ ਟੀਮ ਦਾ ਪਹਿਲਾ ਗੋਲ ਕੀਤਾ ਪਰ ਰਾਹੁਲ ਰਾਜਭਰ ਨੇ 35ਵੇਂ ਮਿੰਟ 'ਚ ਮੈਦਾਨੀ ਗੋਲ ਕਰ ਕੇ ਭਾਰਤ ਨੂੰ 3-1 ਨਾਲ ਅੱਗੇ ਕਰ ਦਿੱਤਾ।ਮੈਚ ਦੇ 49ਵੇਂ ਮਿੰਟ 'ਚ ਫਿਲਿਪ ਸ਼ਿਪਨ ਨੇ ਆਸਟਰੀਆ ਦਾ ਦੂਜਾ ਗੋਲ ਕਰ ਕੇ ਸਕੋਰ 3-2 ਕਰ ਦਿੱਤਾ। ਪ੍ਰਭਜੋਤ ਸਿੰਘ ਨੇ 51ਵੇਂ ਮਿੰਟ 'ਚ ਭਾਰਤ ਦਾ ਚੌਥਾ ਗੋਲ ਕਰ ਕੇ ਟੀਮ ਨੂੰ 4-2 ਨਾਲ ਅੱਗੇ ਕਰ ਦਿੱਤਾ। ਮੈਚ ਦੇ 49ਵੇਂ ਮਿੰਟ 'ਚ ਫਿਲਿਪ ਸ਼ਿਪਨ ਨੇ ਆਸਟਰੀਆ ਦਾ ਦੂਜਾ ਗੋਲ ਕਰ ਕੇ ਸਕੋਰ 3-2 ਕਰ ਦਿੱਤਾ। ਪ੍ਰਭਜੋਤ ਸਿੰਘ ਨੇ 51ਵੇਂ ਮਿੰਟ 'ਚ ਭਾਰਤ ਦਾ ਚੌਥਾ ਗੋਲ ਕਰ ਕੇ ਟੀਮ ਨੂੰ 4-2 ਨਾਲ ਅੱਗੇ ਕਰ ਦਿੱਤਾ।