ਭਾਰਤ ਨੇ ਅਫਗਾਨਿਸਤਾਨ ਨੂੰ 211 ਦੌੜਾਂ ਨਾਲ ਹਰਾਇਆ, ਕਾਰਤਿਕ ਦੀ ਹੈਟ੍ਰਿਕ

Sunday, Jan 12, 2020 - 08:55 PM (IST)

ਭਾਰਤ ਨੇ ਅਫਗਾਨਿਸਤਾਨ ਨੂੰ 211 ਦੌੜਾਂ ਨਾਲ ਹਰਾਇਆ, ਕਾਰਤਿਕ ਦੀ ਹੈਟ੍ਰਿਕ

ਪ੍ਰਿਟੋਰੀਆ— ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਦੀ ਪਹਿਲੇ ਹੀ ਓਵਰ 'ਚ ਹੈਟ੍ਰਿਕ ਦੀ ਬਦੌਲਤ ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਅੰਡਰ-19 ਵਿਸ਼ਵ ਕੱਪ ਦੇ ਲਈ ਆਪਣੀ ਤਿਆਰੀਆਂ ਦਾ ਮਜ਼ਬੂਤ ਸੰਕੇਤ ਦਿੰਦੇ ਹੋਏ ਅਫਗਾਨਿਸਤਾਨ ਨੂੰ ਅਭਿਆਸ ਮੈਚ 'ਚ ਐਤਵਾਰ 211 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਭਾਰਤੀ ਟੀਮ ਚਾਰ ਦੇਸ਼ਾਂ ਦਾ ਅੰਡਰ-19 ਟੂਰਨਾਮੈਂਟ ਜਿੱਤ ਕੇ ਅਭਿਆਸ ਮੈਚ 'ਚ ਉਤਰੀ ਸੀ। ਭਾਰਤ ਨੇ 50 ਓਵਰਾਂ 'ਚ 8 ਵਿਕਟਾਂ 'ਚੇ 255 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਯਸ਼ਸਵੀ 69 ਤੇ ਤਿਲਕ ਵਰਮਾ 55 ਦੌੜਾਂ ਬਣਾ ਰਿਟਾਇਰ ਹੋਇਆ ਜਦਕਿ ਕਪਤਾਨ ਪ੍ਰਿਯਮ ਗਰਗ ਨੇ 36, ਧਰੁਵ ਜੁਰੇਲ ਨੇ 21 ਤੇ ਸ਼ੁਭੰਗ ਹੇਗੜੇ ਨੇ ਅਜੇਤੂ 25 ਦੌੜਾਂ ਬਣਾਈਆਂ।
ਉੱਤਰ ਪ੍ਰਦੇਸ਼ ਦੇ 19 ਸਾਲਾ ਤੇਜ਼ ਗੇਂਦਬਾਜ਼ ਕਾਰਤਿਕ ਨੇ ਪਹਿਲੇ ਹੀ ਓਵਰ 'ਚ ਦੂਜੀ, ਤੀਜੀ ਤੇ ਚੌਥੀ ਗੇਂਦ 'ਤੇ ਵਿਕਟਾਂ ਹਾਸਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਅਫਗਾਨਿਸਤਾਨ ਦੀ ਟੀਮ ਪਹਿਲੇ ਓਵਰ ਦੇ ਇਨ੍ਹਾਂ ਝਟਕਿਆਂ ਤੋਂ ਬਾਅਦ ਸੰਭਲ ਨਹੀਂ ਸਕੀ ਤੇ ਪੂਰੀ ਟੀਮ 17.4 ਓਵਰ 'ਚ 44 ਦੌੜਾਂ 'ਤੇ ਢੇਰ ਹੋ ਗਈ। ਅਫਗਾਨਿਸਤਾਨ ਵਲੋਂ ਵਿਕਟਕੀਪਰ ਮੁਹੰਮਦ ਇਸ਼ਾਕ ਨੇ ਸਭ ਤੋਂ ਜ਼ਿਆਦਾ 11 ਦੌੜਾਂ ਬਣਾਈਆਂ। ਕਾਰਤਿਕ ਨੇ 10 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਆਕਾਸ਼ ਸਿੰਘ, ਸੁਸ਼ਾਂਤ ਮਿਸ਼ਰਾ ਤੇ ਸ਼ੁਭੰਗ ਹੇਗੜੇ ਨੇ 2-2 ਵਿਕਟਾਂ ਹਾਸਲ ਕੀਤੀਆਂ।


author

Gurdeep Singh

Content Editor

Related News