ਕ੍ਰਿਕਟ ਆਸਟਰੇਲੀਆ ਦਾ ਐਲਾਨ, ਭਾਰਤ ਖ਼ਿਲਾਫ਼ ਡੇਅ-ਨਾਈਟ ਟੈਸਟ 'ਚ ਇੰਨੇ ਦਰਸ਼ਕ ਹੋ ਸਕਣਗੇ ਸ਼ਾਮਲ

Tuesday, Nov 10, 2020 - 05:04 PM (IST)

ਸਿਡਨੀ (ਭਾਸ਼ਾ) : ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਘੋਸ਼ਣਾ ਦੀ ਕੀਤੀ ਕਿ ਭਾਰਤ ਖ਼ਿਲਾਫ਼ 17 ਦਸੰਬਰ ਤੋਂ ਐਡੀਲੇਡ ਓਵਲ 'ਤੇ ਹੋਣ ਵਾਲੇ ਪਹਿਲੇ ਦਿਨ-ਰਾਤ ਦੇ ਟੈਸਟ ਵਿਚ 27000 ਦਰਸ਼ਕ ਹੋਣਗੇ, ਜੋ ਸਟੇਡੀਅਮ ਦੀ ਸਮਰੱਥਾ ਦਾ 50 ਫ਼ੀਸਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕ੍ਰਿਕਟ ਮੈਚ ਜੈਵ ਸੁਰੱਖਿਅਤ ਮਾਹੌਲ ਵਿਚ ਦਰਸ਼ਕਾਂ ਦੇ ਬਿਨਾਂ ਖੇਡੇ ਜਾ ਰਹੇ ਹਨ।

ਭਾਰਤ ਅਤੇ ਆਸਟਰੇਲੀਆ ਵਿਚਾਲੇ ਸੀਰੀਜ਼ ਵਿਚ ਹਾਲਾਂਕਿ ਦਰਸ਼ਕ ਹੋਣਗੇ। ਭਾਰਤੀ ਟੀਮ ਆਸਟਰੇਲੀਆ ਵਿਚ 3 ਵਨਡੇ, 3 ਟੀ20 ਅਤੇ 4 ਟੈਸਟ ਖੇਡੇਗੀ। ਦੌਰੇ ਦੀ ਸ਼ੁਰੂਆਤ 27 ਨਵੰਬਰ ਨੂੰ ਸਿਡਨੀ ਵਿਚ ਪਹਿਲੇ ਵਨਡੇ ਨਾਲ ਹੋਵੇਗੀ। ਟੈਸਟ ਸੀਰੀਜ਼ 17 ਦਸੰਬਰ ਤੋਂ ਐਡੀਲੇਡ ਵਿਚ ਖੇਡੀ ਜਾਵੇਗੀ। ਐਡੀਲੇਡ ਓਵਲ 'ਤੇ ਦਰਸ਼ਕ ਸਮਰੱਥਾ ਦੀਆਂ 50 ਫ਼ੀਸਦੀ ਟਿਕਟਾਂ ਵੇਚੀਆਂ ਜਾਣਗੀਆਂ ਯਾਨੀ ਹਰ ਦਿਨ ਲਈ 27000 ਟਿਕਟਾਂ ਉਪਲੱਬਧ ਹੋਣਗੀਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਸਿਰਫ ਐਡੀਲੇਡ ਟੈਸਟ ਹੀ ਖੇਡਣਗੇ। ਇਸ ਦੇ ਬਾਅਦ ਉਹ ਵਾਪਸ ਪਰਤ ਆਉਣਗੇ, ਕਿਉਂਕਿ ਜਨਵਰੀ ਵਿਚ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ।

ਬਾਕਸਿੰਗ ਡੇਅ ਟੈਸਟ 26 ਤੋਂ 30 ਨਵੰਬਰ ਤੱਕ ਮੈਲਬੌਰਨ ਵਿਚ ਖੇਡਿਆ ਜਾਵੇਗਾ, ਜਿਸ ਵਿਚ ਕੁੱਲ ਸਮਰੱਥਾ ਦੀਆਂ 25 ਫ਼ੀਸਦੀ ਟਿਕਟਾਂ ਹੀ ਵੇਚੀਆਂ ਜਾਣਗੀਆਂ। ਉਥੇ ਹੀ ਬ੍ਰਿਸਬੇਨ ਵਿਚ ਚੌਥੇ ਟੈਸਟ ਵਿਚ 75 ਫ਼ੀਸਦੀ ਯਾਨੀ 30000 ਟਿਕਟਾਂ ਵੇਚੀਆਂ ਜਾਣਗੀਆਂ। ਦੂਜਾ ਟੈਸਟ ਸਿਡਨੀ ਵਿਚ ਹੋਵੇਗਾ, ਜਿੱਥੇ ਵੀ 50 ਫ਼ੀਸਦੀ ਯਾਨੀ 23000 ਤੱਕ ਹੀ ਟਿਕਟਾਂ ਵੇਚੀਆਂ ਜਾ ਸਕਣਗੀਆਂ।


cherry

Content Editor

Related News