ਭਾਰਤ-ਆਸਟਰੇਲੀਆ ਫਾਈਨਲ ਅੱਜ, ਇਨ੍ਹਾਂ ਧਾਕੜਾਂ ਦੀ ਹੋਵੇਗੀ ਆਪਸੀ ਟੱਕਰ
Sunday, Nov 19, 2023 - 12:59 PM (IST)
ਅਹਿਮਦਾਬਾਦ (ਭਾਸ਼ਾ) – ਵਿਸ਼ਵ ਕੱਪ 2023 ਦੀਆਂ ਦੋ ਸਰਵਸ੍ਰੇਸ਼ਠ ਟੀਮਾਂ ਭਾਰਤ ਤੇ ਆਸਟਰੇਲੀਆ ਜਦੋਂ ਐਤਵਾਰ ਨੂੰ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੀਆਂ ਤਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਕੁਝ ਨਿੱਜੀ ਜੰਗ ਵੀ ਦੇਖਣ ਨੂੰ ਮਿਲੇਗੀ। ਭਾਰਤ ਟੂਰਨਾਮੈਂਟ ਦੀ ਇਕਲੌਤੀ ਅਜੇਤੂ ਟੀਮ ਹੈ ਜਦਕਿ ਆਸਟਰੇਲੀਆ ਨੇ ਲਗਾਤਾਰ 2 ਹਾਰ ਦੇ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਇਕ ਟੀਮ ਦੇ ਰੂਪ ਵਿਚ ਭਾਰਤ ਨੇ ਆਸਟਰੇਲੀਆ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਤੇ 12 ਸਾਲ ਬਾਅਦ ਘਰੇਲੂ ਧਰਤੀ ’ਤੇ ਇਹ ਵੱਕਾਰੀ ਖਿਤਾਬ ਜਿੱਤਣ ਦਾ ਪ੍ਰਮੁੱਖ ਦਾਅਵੇਦਾਰ ਹੈ।
ਦੂਜੇ ਪਾਸੇ ਜਦੋਂ ਵਿਸ਼ਵ ਪੱਧਰੀ ਟਰਾਫੀ ਦੀ ਗੱਲ ਆਉਂਦੀ ਹੈ ਤਾਂ ਅਾਸਟਰੇਲੀਅਾ ਦਾ ਕੋਈ ਸਾਨੀ ਨਹੀਂ ਹੈ ਅਤੇ 7 ਫਾਈਨਲ ਵਿਚੋਂ 5 ਖਿਤਾਬ ਇਸਦਾ ਸਬੂਤ ਹਨ। ਫਾਈਨਲ ਰੋਮਾਂਚਕ ਹੋਣ ਦੀ ਉਮੀਦ ਹੈ ਤੇ ਅਸੀਂ ਸੰਭਾਵਿਤ ਵਿਅਕਤੀਗਤ ਮੁਕਾਬਲਿਆਂ ’ਤੇ ਨਜ਼ਰ ਪਾ ਰਹੇ ਹਾਂ।
ਰੋਹਿਤ ਸ਼ਰਮਾ vs ਮਿਸ਼ੇਲ ਸਟਾਰਕ ਤੇ ਜੇਸ਼ ਹੋਜ਼ਲਵੁਡ ਦੀ ਤੇਜ਼ ਗੇਂਦਬਾਜ਼ੀ ਜੋੜੀ-ਭਾਰਤੀ ਕਪਤਾਨ ਰੋਹਿਤ ਸ਼ਰਮਾ ਪੂਰੇ ਟੂਰਨਾਮੈਂਟ ਵਿਚ ਸ਼ੁਰੂਅਾਤੀ ਪਾਵਰਪਲੇਅ ਵਿਚ ਗੇਂਦਬਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਚਰਚਾ ਵਿਚ ਬਣਿਅਾ ਰਿਹਾ। ਉਸਦੀ ਜ਼ੋਖਿਮ ਭਰੀ ਬੱਲੇਬਾਜ਼ੀ ਨੇ ਹਾਲਾਂਕਿ ਹੋਰਨਾਂ ਬੱਲੇਬਾਜ਼ਾਂ ’ਤੇ ਦਬਾਅ ਘੱਟ ਕਰ ਿਦੱਤਾ ਅਤੇ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਵਰਗੇ ਖਿਡਾਰੀਅਾਂ ਨੂੰ ਸਮਾਂ ਲੈ ਕੇ ਅਾਪਣੀ ਪਾਰੀ ਅੱਗੇ ਵਧਾਉਣ ਦਾ ਮੌਕਾ ਦਿੱਤਾ। ਰੋਹਿਤ ਨੇ ਸੈਮੀਫਾਈਨਲ ਦੇ ਤੀਜੇ ਓਵਰ ਵਿਚ ਅੱਗੇ ਵੱਧ ਕੇ ਟ੍ਰੈਂਟ ਬੋਲਟ ’ਤੇ ਕਵਰ ਦੇ ਉੱਪਰ ਤੋਂ ਛੱਕਾ ਲਾਇਅਾ, ਜਿਹੜਾ ਲੰਬੇ ਤੇ ਥਕਾ ਦੇਣ ਵਾਲੇ ਟੂਰਨਾਮੈਂਟ ਦੌਰਾਨ ਭਾਰਤੀ ਕਪਤਾਨ ਦੇ ਨਿਡਰ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਵੱਡਾ ਸਵਾਲ ਇਹ ਹੈ ਕਿ ਕੀ ਉਹ ਅੈਤਵਾਰ ਨੂੰ ਸ਼ੁਰੂਅਾਤੀ ਪਾਵਰਪਲੇਅ ਵਿਚ ਹੇਜ਼ਲਵੁਡ ਤੇ ਸਟਾਰਕ ਵਿਰੱੁਧ ਅਜਿਹਾ ਕਰ ਸਕੇਗਾ। ਭਾਰਤ ਰੋਹਿਤ ’ਤੇ ਕਾਫੀ ਜ਼ਿਅਾਦਾ ਨਿਰਭਰ ਰਹੇਗਾ, ਜਿਸ ਨੂੰ ਚੇਨਈ ਵਿਚ ਅਾਸਟਰੇਲੀਅਾ ਵਿਰੱੁਧ ਲੀਗ ਮੈਚ ਦੌਰਾਨ ਹੇਜ਼ਲਵੁਡ ਨੇ ਸ਼ੁਰੂਅਾਤ ਵਿਚ ਹੀ ਐੱਲ. ਬੀ. ਡਬਲਯੂ. ਕੀਤਾ ਸੀ। ਹੇਜ਼ਲਵੁਡ ਅਾਪਣੀ ਸੀਮ ਮੂਵਮੈਂਟ ਨਾਲ ਸਵਾਲ ਪੱੁਛਣਾ ਜਾਰੀ ਰੱਖੇਗਾ ਜਦਕਿ ਸਟਾਰਕ ਇਨਸਵਿੰਗਰ ਦੀ ਭਾਲ ਵਿਚ ਹੋਵੇਗਾ, ਜਿਸ ਨੇ ਅਤੀਤ ਵਿਚ ਰੋਹਿਤ ਨੂੰ ਪ੍ਰੇਸ਼ਾਨ ਕੀਤਾ ਹੈ। ਇਹ ਸੰਭਾਵਿਤ ਰੋਹਿਤ ਦੇ ਕਰੀਅਰ ਦਾ ਸਭ ਤੋਂ ਮਹੱਤਵਪੂਰਨ ਮੈਚ ਹੈ ਤੇ ਉਮੀਦ ਹੈ ਕਿ ਉਹ ਚੁਣੌਤੀ ਦਾ ਡਟ ਕੇ ਮੁਕਾਬਲਾ ਕਰੇਗਾ।
ਇਹ ਵੀ ਪੜ੍ਹੋ : US ਨੇ ਯਹੂਦੀ ਵਿਰੋਧੀ ਟਿੱਪਣੀਆਂ ਦਾ ਸਮਰਥਨ ਕਰਨ ਲਈ ਮਸਕ ਦੀ ਕੀਤੀ ਆਲੋਚਨਾ
ਮੁਹੰਮਦ ਸ਼ੰਮੀ vsਖੱਬੇ ਹੱਥ ਦੇ ਸਲਾਮੀ ਬੱਲੇਬਾਜ਼
6 ਮੈਚਾਂ ਵਿਚੋਂ 23 ਵਿਕਟਾਂ ਨਾਲ ਸ਼ੰਮੀ ਲਈ ਇਹ ਟੂਰਨਾਮੈਂਟ ਯਾਦਗਾਰ ਰਿਹਾ ਹੈ। ਕੋਈ ਵੀ ਬੱਲੇਬਾਜ਼ ਸੀਮ ਨਾਲ ਉਸ ਨੂੰ ਮਿਲ ਰਹੀ ਮੂਵਮੈਂਟ ਨਾਲ ਨਜਿੱਠਣ ਦਾ ਤਰੀਕਾ ਨਹੀਂ ਲੱਭ ਸਕਿਅਾ ਹੈ। ਰਾਊਂਡ ਦਿ ਵਿਕਟ ਗੇਂਦਬਾਜ਼ੀ ਕਰਦੇ ਹੋਏ ਇਸ ਮਾਹਿਰ ਭਾਰਤੀ ਤੇਜ਼ ਗੇਂਦਬਾਜ਼ ਨੇ ਵਿਸ਼ੇਸ਼ ਰੂਪ ਨਾਲ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਹੈ ਤੇ ਬੇਨ ਸਟੋਕਸ ਵਰਗੇ ਚੈਂਪੀਅਨ ਕ੍ਰਿਕਟਰ ਕੋਲ ਵੀ ਉਸਦਾ ਕੋਈ ਜਵਾਬ ਨਹੀਂ ਸੀ। ਪਹਿਲੇ ਸੈਮੀਫਾਈਨਲ ਦੇ ਪਹਿਲੇ ਪਾਵਰਪਲੇਅ ਵਿਚ ਸ਼ੰਮੀ ਨੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ ਤੇ ਰਚਿਨ ਰਵਿੰਦਰ ਨੂੰ ਅਾਪਣੇ ਲਗਾਤਾਰ ਓਵਰਾਂ ਵਿਚ ਵਿਕਟਾਂ ਦੇ ਪਿੱਛੇ ਕੈਚ ਕਰਵਾਇਅਾ। ਖੱਬੇ ਹੱਥ ਦੇ ਬੱਲੇਬਾਜ਼ਾਂ ਵਿਰੱੁਧ ਸ਼ੰਮੀ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਨੂੰ ਡੇਵਿਡ ਵਾਰਨਰ ਤੇ ਟ੍ਰੈਵਿਸ ਹੈੱਡ ਦੀ ਸਲਾਮੀ ਜੋੜੀ ਵਿਰੱੁਧ ਜਸਪ੍ਰੀਤ ਬੁਮਰਾਹ ਦੇ ਨਾਲ ਗੇਂਦਬਾਜ਼ੀ ਦੀ ਸ਼ੁਰੂਅਾਤ ਕਰਨ ਦਾ ਮੌਕਾ ਮਿਲ ਸਕਦਾ ਹੈ। ਅਮਰੋਹ ਵਿਚ ਜਨਮੇ ਇਸ 33 ਸਾਲਾ ਤੇਜ਼ ਗੇਂਦਬਾਜ਼ ਦਾ ਇਸਤੇਮਾਲ ਰੋਹਿਤ ਨੇ ਪਹਿਲਾਂ ਬਦਲਾਅ ਦੇ ਰੂਪ ਵਿਚ ਕੀਤਾ ਸੀ ਪਰ ਵਾਰਨਰ ਤੇ ਹੈੱਡ ਦੇ ਖਤਰੇ ਨੂੰ ਦੇਖਦੇ ਹੋਏ ਰੋਹਿਤ ਸ਼ੰਮੀ ਨੂੰ ਨਵੀਂ ਗੇਂਦ ਦੇਣ ਲਈ ਉਤਸ਼ਾਿਹਤ ਹੋਵੇਗਾ।
ਇਹ ਵੀ ਪੜ੍ਹੋ : Axis Bank 'ਤੇ RBI ਦੀ ਵੱਡੀ ਕਾਰਵਾਈ, 'ਇਸ' ਕਾਰਨ ਲਗਾਇਆ ਲਗਭਗ 1 ਕਰੋੜ ਦਾ ਜੁਰਮਾਨਾ
ਵਿਰਾਟ ਕੋਹਲੀ vsਜ਼ਾਂਪਾ
ਕੋਹਲੀ ਨੂੰ ਹਾਲ ਦੇ ਦਿਨਾਂ ਵਿਚ ਖੱਬੇ ਹੱਥ ਦੇ ਸਪਿਨਰਾਂ ਵਿਰੱੁਧ ਅਕਸਰ ਸੰਘਰਸ਼ ਕਰਨਾ ਪਿਅਾ ਹੈ ਪਰ ਲੈੱਗ ਸਪਿਨਰ ਜ਼ਾਂਪਾ ਨੇ ਵੀ ਉਸ ਨੂੰ ਪ੍ਰੇਸ਼ਾਨ ਕੀਤਾ ਹੈ ਤੇ 8 ਵਾਰ ਭਾਰਤੀ ਸੁਪਰ ਸਟਾਰ ਦੀ ਵਿਕਟ ਹਾਸਲ ਕੀਤੀ ਹੈ। ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਤੇ ਸਭ ਤੋਂ ਸਫਲ ਸਪਿਨਰ ਵਿਚਾਲੇ ਦੀ ਜੰਗ ਦੇਖਣਯੋਗ ਹੋਵੇਗੀ। ਕੋਹਲੀ ਨੇ 90.69 ਦੀ ਸਟ੍ਰਾਈਕ ਰੇਟ ਤੇ 101.57 ਦੀ ਅੌਸਤ ਨਾਲ 711 ਦੌੜਾਂ ਬਣਾਈਅਾਂ ਹਨ। ਜ਼ਾਂਪਾ ਨੂੰ ਸਟੰਪ ਦਾ ਨਿਸ਼ਾਨਾ ਬਣਾਉਣਾ ਪਸੰਦ ਹੈ ਤੇ ਦੇਖਣਾ ਇਹ ਹੋਵੇਗਾ ਕਿ ਕੀ ਕੋਹਲੀ ਉਸਦੇ ਵਿਰੱੁਧ ਹਮਲਾਵਰ ਰਵੱਈਅਾ ਅਪਣਾ ਕੇ ਉਸ ਨੂੰ ਹੈਰਾਨ ਕਰੇਗਾ ਜਾਂ ਨਹੀਂ।
ਕੁਲਦੀਪ ਯਾਦਵ vs ਗਲੇਨ ਮੈਕਸਵੈੱਲ
ਇਹ ਕੁਲਦੀਪ ਦੀ ਸ਼ਾਨਦਾਰ ਕਲਾ ਦਾ ਨਤੀਜਾ ਹੈ ਕਿ ਡੈਰਿਲ ਮਿਸ਼ੇਲ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਖੱਬੇ ਹੱਥ ਦੇ ਇਸ ਸਪਿਨਰ ਵਿਰੁੱਧ ਹਮਲਾਵਰ ਹੋ ਕੇ ਨਹੀਂ ਖੇਡ ਸਕਿਅਾ। ਮਿਸ਼ੇਲ ਨੇ ਧਰਮਸ਼ਾਲਾ ਵਿਚ ਕੁਲਦੀਪ ਵਿਰੱੁਧ ਸਿੱਧੀ ਬਾਊਂਡਰੀ ਨੂੰ ਨਿਸ਼ਾਨਾ ਬਣਾਇਅਾ ਸੀ ਪਰ ਮੈਕਸਵੈੱਲ ਕੋਲ ਬਹੁਤ ਸਾਰੀਆਂ ਸ਼ਾਟਾਂ ਹਨ ਤੇ ਉਨ੍ਹਾਂ ਵਿਚੋਂ ਕੁਝ ਨੂੰ ਸਿਰਫ ਉਹ ਹੀ ਖੇਡ ਸਕਦਾ ਹੈ। ਜੇਕਰ ਮੈਕਸਵੈੱਲ ਅੈਤਵਾਰ ਨੂੰ ਟਿਕਣ ਵਿਚ ਕਾਮਯਾਬ ਰਿਹਾ ਤਾਂ ਇਹ ਕੁਲਦੀਪ ਲਈ ਸਭ ਤੋਂ ਮੁਸ਼ਕਿਲ ਪ੍ਰੀਖਿਅਾ ਹੋਵੇਗੀ। ਮੈਕਸਵੈੱਲ ਸਪਿਨ ਦੇ ਨਾਲ ਖੇਡਦੇ ਹੋਏ ਡੀਪ ਮਿਡਵਿਕਟ ਤੇ ਲਾਂਗ ਅਾਨ ਵਿਚਾਲੇ ਦੇ ਹਿੱਸੇ ਨੂੰ ਨਿਸ਼ਾਨਾ ਬਣਾ ਸਕਦਾ ਹੈ ਤੇ ਜਦੋਂ ਗੇਂਦਾਂ ਅਾਫ ਸਟੰਪ ਦੇ ਬਾਹਰ ਜਾਂਦੀ ਹੈ ਤਾਂ ਉਹ ਲੁਭਾਵਨੀ ਰਿਵਰਸ ਹਿੱਟ ਰਾਹੀਂ ਕੁਲਦੀਪ ਦੀ ਲੈਅ ਨੂੰ ਵਿਗਾੜਨ ਦੀ ਵੀ ਸਮਰੱਥਾ ਰੱਖਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਾਸਟਰੇਲੀਅਨਾਂ ਨੂੰ ਝਕਾਨੀ ਦੇਣ ਲਈ ਕੁਲਦੀਪ ਨੂੰ ਲੀਕ ਤੋਂ ਹੱਟ ਕੇ ਸੋਚਣਾ ਪਵੇਗਾ।
ਡੇਵਿਡ ਵਾਰਨਰ vs ਜਸਪ੍ਰੀਤ ਬੁਮਰਾਹ
ਮੌਜੂਦਾ ਵਿਸ਼ਵ ਕੱਪ ਵਿਚ 3.98 ਦੀ ਅਵਿਸ਼ਵਾਸਯੋਗ ਇਕਾਨੋਮੀ ਰੇਟ ਨਾਲ 10 ਮੈਚਾਂ ਵਿਚ 18 ਵਿਕਟਾਂ ਲੈਣ ਵਾਲਾ ਬੁਮਰਾਹ ਹੁਣ ਤਕ 14 ਵਨ ਡੇ ਮੈਚਾਂ ਵਿਚ ਵਾਰਨਰ ਨੂੰ ਆਊਟ ਨਹੀਂ ਕਰ ਸਕਿਅਾ ਹੈ। ਵਾਰਨਰ ਨੇ ਬੁਮਰਾਹ ਦੀਆਂ 130 ਗੇਂਦਾਂ ਦਾ ਸਾਹਮਣਾ ਕਰਦੇ ਹੋਏ 117 ਦੌੜਾਂ ਬਣਾਈਅਾਂ ਹਨ। ਸੱਟ ਤੋਂ ਬਾਅਦ ਵਾਪਸੀ ਕਰਨ ਤੋਂ ਬਾਅਦ ਤੋਂ ਬੁਮਰਾਹ ਨੇ ਅਾਪਣੇ ਤਰਕਸ਼ ਵਿਚ ਘਾਤਕ ਆਊਟਸਵਿੰਗਰਾਂ ਨੂੰ ਜੋੜਿਆ ਹੈ ਤੇ ਇਸ ਨਾਲ ਉਹ ਫਾਰਮ ਵਿਚ ਚੱਲ ਰਹੇ ਵਾਰਨਰ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਜਿਹੜਾ 528 ਦੌੜਾਂ ਨਾਲ ਟੂਰਨਾਮੈਂਟ ਵਿਚ ਅਾਸਟਰੇਲੀਅਾ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ।
ਇਹ ਵੀ ਪੜ੍ਹੋ : Bharatpay ਦੇ ਸਾਬਕਾ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8