19 ਸਤੰਬਰ ਨੂੰ ਭਾਰਤ ਅਤੇ ਪਾਕਿ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

Tuesday, Jul 24, 2018 - 11:09 PM (IST)

19 ਸਤੰਬਰ ਨੂੰ ਭਾਰਤ ਅਤੇ ਪਾਕਿ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਨਵੀਂ ਦਿੱਲੀ— ਡਿਫੈਡਿੰਗ ਚੈਂਪੀਅਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ 'ਚ 19 ਸਤੰਬਰ ਨੂੰ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ ਜਦਕਿ ਇਸ ਨਾਲ ਇਕ ਦਿਨ ਪਹਿਲਾਂ ਟੀਮ ਆਪਣੇ ਅਭਿਆਨ ਦੀ ਸ਼ੁਰੂਆਤ ਕੁਆਲੀਫਾਈਰ ਖਿਲਾਫ ਕਰੇਗੀ।
ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦਾ ਟੂਰਨਾਮੈਂਟ 'ਚ ਖੇਡਣਾ ਤੈਅ ਹੈ ਜਦਕਿ ਬਾਕੀ ਸਥਾਨ ਲਈ ਯੂ.ਏ.ਈ. ਸਿੰਗਾਪੁਰ, ਓਮਾਨ, ਨੇਪਾਲ, ਮਲੇਸ਼ੀਆ ਅਤੇ ਹਾਂਗਕਾਂਗ ਦੇ ਵਿਚਾਲੇ ਦਾਅਵੇਦਾਰੀ ਹੈ।
ਗਰੁੱਪ ਏ 'ਚ ਭਾਰਤ, ਪਾਕਿਸਤਾਨ ਅਤੇ ਕੁਆਲੀਫਾਈਰ ਜਦਕਿ ਗਰੁੱਪ ਬੀ 'ਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੂੰ ਜਗ੍ਹਾ ਮਿਲੀ ਹੈ। ਟੂਰਨਾਮੈਂਟ ਦਾ ਪਹਿਲਾਂ ਮੈਚ ਦੁਬਈ 'ਚ 15 ਸਤੰਬਰ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਵਿਚਾਲੇ ਖੇਡਿਆ ਜਾਵੇਗਾ, ਖਿਤਾਬੀ ਮੁਕਾਬਲਾ 28 ਸਤੰਬਰ ਨੂੰ ਹੋਵੇਗਾ।
ਹੋਰ ਗਰੁੱਪ ਨਾਲ ਟਾਪ ਦੀਆਂ ਦੋ ਟੀਮਾਂ ਸੁਪਰ ਚਾਰ ਲਈ ਕੁਆਲੀਫਾਈਰ ਕਰਨਗੀਆਂ ਜਿਸ ਦੇ ਬਾਅਦ ਦੋ ਟੀਮਾਂ ਦੇ ਵਿਚਾਲੇ ਫਾਈਨਲ ਹੋਵੇਗਾ।
15. ਸਤੰਬਰ : ਬੰਗਲਾਦੇਸ਼ ਅਤੇ ਸ਼੍ਰੀਲੰਕਾ (ਦੁਬਈ)

16. ਸਤੰਬਰ : ਪਾਕਿਸਤਾਨ ਅਤੇ ਕੁਆਲੀਫਾਈਰ

17 ਸਤੰਬਰ : ਸ਼੍ਰੀਲੰਕਾ ਅਤੇ ਅਫਗਾਨਿਸਤਾਨ (ਅਬੂਧਾਬੀ)

18 ਸਤੰਬਰ : ਭਾਰਤ ਅਤੇ ਅਫਗਾਨਿਸਤਾਨ (ਦੁਬਈ)

19 ਸਤੰਬਰ : ਭਾਰਤ ਅਤੇ ਪਾਕਿਸਤਾਨ (ਦੁਬਈ)

20 ਸਤੰਬਰ :ਬੰਗਲਾਦੇਸ਼ ਅਤੇ ਅਫਗਾਨਿਸਤਾਨ (ਅਬੂਧਾਨੀ)

21. ਸਤੰਬਰ : ਗਰੁੱਪ ਏ ਅਜੇਤੂ ਅਤੇ ਗਰੁੱਪ ਡੀ ਉਪਜੇਤੂ (ਦੁਬਈ), ਗਰੁੱਪ ਬੀ ਅਜੇਤੂ ਗਰੁੱਪ ਏ ਉਪ ਜੇਤੂ (ਅਬੂਧਾਨੀ)

23 ਸਤੰਬਰ : ਗਰੁੱਪ ਏ ਅਜੇਤੂ ਅਤੇ ਗਰੁੱਪ ਏ ਉਪਜੇਤੂ (ਦੁਬਈ), ਗਰੁੱਪ ਬੀ ਅਜੇਤੂ ਅਤੇ ਗਰੁੱਪ ਬੀ ਉਪਜੇਤੂ (ਅਬੂਧਾਬੀ)

25 ਸਤੰਬਰ : ਗਰੁੱਪ ਏ ਅਜੇਤੂ ਅਤੇ ਗਰੁੱਪ ਬੀ ਅਜੇਤੂ (ਦੁਬਈ)

26 ਸਤੰਬਰ : ਗਰੁੱਪ ਏ ਉਪ ਜੇਤੂ ਅਤੇ ਗਰੁੱਪ ਬੀ ਉਪ ਜੇਤੂ (ਅਬੂਧਾਬੀ)

28 ਸਤੰਬਰ : ਫਾਈਨਲ (ਦੁਬਈ)


Related News