ਭਾਰਤ-ਨਿਊਜ਼ੀਲੈਂਡ ਵਿਚਾਲੇ ਆਖਰੀ ਟੀ-20 ਮੁਕਾਬਲੇ ''ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡ

02/02/2020 11:38:55 AM

ਸਪੋਰਟਸ ਡੈਸਕ— ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਟੀ-20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੁਕਾਬਲਾ ਅੱਜ ਬੇ ਓਵਲ ਮਾਊਂਟ ਮੰਗਨੁਈ 'ਚ ਖੇਡਿਆ ਜਾਵੇਗਾ। ਭਾਰਤ ਨੇ ਹੁਣ ਤਕ ਹੋਏ ਸੀਰੀਜ਼ ਦੇ ਸਾਰੇ ਮੈਚਾਂ ਨੂੰ ਆਪਣੇ ਨਾਂ ਕੀਤਾ ਹੈ। ਇਸ ਵਜ੍ਹਾ ਕਰਕੇ ਟੀਮ ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੀ ਹੈ। ਇਸ ਆਖਰੀ ਮੈਚ ਮੈਚ ਨੂੰ ਵੀ ਜਿੱਤ ਕੇ ਟੀਮ ਇੰਡੀਆ ਇਹ ਸੀਰੀਜ਼ 'ਚ ਕਲੀਨ ਸਵੀਪ ਕਰਨਾ ਚਾਹੇਗੀ। ਉਥੇ ਹੀ ਦੂਜੇ ਪਾਸੇ ਕੀਵੀ ਟੀਮ ਇਹ ਆਖਰੀ ਮੁਕਾਬਲਾ ਜਿੱਤ ਕੇ ਆਪਣੀ ਇੱਜਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਅੱਜ ਦੇ ਇਸ ਮੁਕਾਬਲੇ 'ਚ ਕਈ ਵੱਡੇ ਰਿਕਾਰਡ ਬਣਾਉਣ ਦੀ ਵੀ ਉਮੀਦ ਹੈ। ਆਓ ਇਕ ਉਨਾਂ ਰਿਕਾਰਡ 'ਤੇ ਪਾਉਂਦੇ ਹਾਂ ਜੋ ਇਸ ਮੈਚ ਦੌਰਾਨ ਬਣ ਸਕਦੇ ਹਨ।

ਇਸ ਮੈਚ 'ਚ ਬਣਨ ਵਾਲੇ ਰਿਕਾਰਡ 'ਤੇ ਇਕ ਨਜ਼ਰ

- ਜੇਕਰ ਭਾਰਤ ਇਸ ਆਖਰੀ ਮੁਕਾਬਲੇ ਨੂੰ ਆਪਣੇ ਨਾਂ ਕਰਦਾ ਹੈ ਤਾਂ 5 ਮੈਚਾਂ ਦੀ ਇਸ ਦਵਿਪਕਸ਼ੀਏ ਟੀ-20 ਸੀਰੀਜ਼ ਨੂੰ ਕਲੀਨ ਸਵੀਪ ਕਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। 
-  ਇਸ ਮੈਚ 'ਚ ਜੇਕਰ ਕੇਨ ਵਿਲੀਅਮਸਨ ਖੇਡਦਾ ਹੈ ਤਾਂ ਉਨ੍ਹਾਂ ਵਲੋਂ 31 ਦੌੜਾਂ ਬਣਾਉਂਦੇ ਹੀ ਟੀ-20ਆਈ ਦੇ ਕਪਤਾਨ ਦੇ ਰੂਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਪਹਿਲਾਂ ਸਥਾਨ 'ਤੇ ਆ ਜਾਣਗੇ। ਫਾਫ ਡੂ ਪਲੇਸਿਸ ਅਜੇ 1273 ਦੌੜਾਂ ਦੇ ਨਾਲ ਪਹਿਲੇ ਸਥਾਨ 'ਤੇ ਹੈ। 
-  ਜੇਕਰ ਨਿਊਜ਼ੀਲੈਂਡ ਦਾ ਟਿਮ ਸਿਫਰਟ ਇਸ ਮੈਚ 'ਚ 93 ਦੌੜਾਂ ਦੀ ਪਾਰੀ ਖੇਡਦਾ ਹੈ ਤਾਂ ਉਸ ਦੇ 500 ਟੀ-20 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਹੋ ਜਾਣਗੀਆਂ। ਉਹ ਅਜਿਹਾ ਕਰਨ ਵਾਲਾ 7ਵਾਂ ਕੀਵੀ ਬੱਲੇਬਾਜ਼ ਹੋਵੇਗਾ। 
- ਰਾਸ ਟੇਲਰ ਨੂੰ ਪਲੇਇੰਗ ਇਲੈਵਨ 'ਚ ਮੌਕਾ ਮਿਲਦਾ ਹੈ ਤਾਂ ਇਹ ਉਸ ਦਾ 100ਵਾਂ ਟੀ-20 ਅੰਤਰਰਾਸ਼ਟਰੀ ਮੈਚ ਹੋਵੇਗਾ। ਉਸ ਤੋਂ ਪਹਿਲਾਂ ਸ਼ੋਇਬ ਮਲਿਕ ਅਤੇ ਰੋਹਿਤ ਸ਼ਰਮਾ ਨੇ ਵੀ 100 ਜਾਂ ਉਸ ਤੋਂ ਜ਼ਿਆਦਾ ਮੈਚ ਖੇਡੇ ਹਨ। 
- ਜਸਪ੍ਰੀਤ ਬੁਮਰਾਹ ਦੇ ਨਾਂ ਟੀ-20 'ਚ ਭਾਰਤ ਲਈ 56 ਅਤੇ ਚਾਹਲ ਦੇ ਨਾਂ 55 ਵਿਕਟਾਂ ਹਨ। ਇਨ੍ਹਾਂ ਦੋਵਾਂ ਦੇ ਵਿਚਾਲੇ ਅਗਲੇ ਮੈਚ 'ਚ ਇਕ-ਦੂਜੇ ਤੋਂ ਅੱਗੇ ਨਿਕਲੇ ਦੀ ਜੰਗ ਹੋਵੇਗੀ। 
- ਭਾਰਤੀ ਸਲਾਮੀ ਬੱਲੇਬਾਜ਼ 84 ਦੌੜਾਂ ਬਣਾ ਕੇ. ਕੇ. ਐੱਲ. ਰਾਹੁਲ ਭਾਰਤ ਲਈ 1500 ਦੌੜਾਂ ਬਣਾਉਣ ਵਾਲਾਂ 6ਵਾਂ ਬੱਲੇਬਾਜ਼ ਬਣਾਨਾ ਚਾਹੇਗਾ। ਉਹ ਅਜਿਹਾ ਕਰਦੇ ਹੈ ਤਾਂ ਸਭ ਤੋਂ ਘੱਟ ਪਾਰੀਆਂ 1500 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। 
-  ਜੇਕਰ ਰਿਸ਼ਭ ਪੰਤ ਨੂੰ ਇਸ ਮੁਕਾਬਲੇ 'ਚ ਮੌਕਾ ਮਿਲਣ ਤੋਂ ਇਸ ਮੈਚ 90 ਦੌੜਾਂ ਦੀ ਪਾਰੀ ਖੇਡਦਾ ਹੈ ਤਾਂ ਉਹ ਭਾਰਤ ਲਈ 500 ਟੀ-20 ਦੌੜਾਂ ਬਣਾਉਣ ਵਾਲਾ 10ਵਾਂ ਬੱਲੇਬਾਜ਼ ਬਣ ਜਾਵੇਗਾ।
-  ਭਾਰਤ ਦੇ ਮੱਧ ਕ੍ਰਮ ਦੇ ਬੱਲੇਬਾਜ਼ ਮਨੀਸ਼ ਪਾਂਡੇ ਵਲੋਂ ਖੇਡੇ ਪਿਛਲੇ 18 ਟੀ-20ਆਈ ਮੈਚ 'ਚ ਭਾਰਤ ਨੂੰ ਹਾਰ ਨਹੀਂ ਮਿਲੀ ਹੈ। ਟੀਮ ਇਸ ਨੰਬਰ ਨੂੰ 19 ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ। 
-  ਭਾਰਤੀ ਕਪਤਾਨ ਵਿਰਾਟ ਕੋਹਲੀ ਜੇਕਰ ਅੱਜ ਦੇ ਮੈਚ 'ਚ 100 ਦੌੜਾਂ ਦੀ ਪਾਰੀ ਖੇਡਣ 'ਚ ਸਫਲ ਹੁੰਦਾ ਹੈ ਤਾਂ ਉਹ 9000 ਟੀ-20 ਦੌੜਾਂ ਪੂਰੀਆਂ ਕਰਨ ਵਾਲਾ ਭਾਰਤ ਦਾ ਪਹਿਲਾ ਬੱਲੇਬਾਜ਼ ਹੋਵੇਗਾ। ਦੁਨੀਆ 'ਚ ਹੁਣ ਤਕ 5 ਬੱਲੇਬਾਜ਼ ਅਜਿਹਾ ਕਰ ਚੁੱਕੇ ਹਨ।¹


Related News