ਭਾਰਤ-ਨਿਊਜ਼ੀਲੈਂਡ ਵਿਚਾਲੇ ਤੀਜੇ ਟੀ-20 ਮੁਕਾਬਲੇ 'ਚ ਬਣੇ ਇਹ ਵੱਡੇ ਰਿਕਾਰਡ

01/29/2020 6:50:04 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੈਮਿਲਟਨ 'ਚ ਟੀ-20 ਸੀਰੀਜ਼ ਦਾ ਤੀਜਾ ਮੈਚ ਖੇਡਿਆ ਗਿਆ। ਇਸ ਰੋਮਾਂਚਕ ਮੁਕਾਬਲੇ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ 'ਚ ਹਰਾ ਕੇ ਇਸ ਮੈਚ 'ਚ ਜਿੱਤ ਦਰਜ ਕੀਤੀ ਅਤੇ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਵੀ ਹਾਸਲ ਕੀਤੀ। ਨਿਊਜ਼ੀਲੈਂਡ ਲਈ ਵੀਲਅਮਸਨ ਅਤੇ ਗੁਪਟਿਲ ਨੇ ਸੁਪਰ ਓਵਰ 'ਚ ਬੱਲੇਬਾਜ਼ੀ ਕਰ 17 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਪਹਿਲੀਆਂ ਦੋ ਗੇਂਦਾਂ 'ਚ ਤਿੰਨ ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਤੀਜੀ ਗੇਂਦ 'ਤੇ ਰਾਹੁਲ ਨੇ ਚੌਕਾ ਲਗਾਇਆ। ਇਸ ਤੋਂ ਬਾਅਦ ਰੋਹਿਤ ਨੇ ਆਖਰੀ ਦੋ ਗੇਂਦਾਂ 'ਚ  ਛੱਕੇ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਭਾਰਤ ਨੂੰ ਮਿਲੀ ਇਸ ਜਿੱਤ ਤੋਂ ਬਾਅਦ ਇਸ ਮੈਚ 'ਚ ਕਈ ਵੱਡੇ ਰਿਕਾਰਡ ਵੀ ਬਣ। ਆਓ ਇਕ ਨਜ਼ਰ ਉਨ੍ਹਾਂ ਵੱਡੇ ਰਿਕਾਰਡ 'ਤੇ।

ਇਸ ਮੈਚ ਬਣੇ ਇਹ ਵੱਡੇ ਰਿਕਾਰਡਜ਼
-ਨਿਊਜ਼ੀਲੈਂਡ 'ਚ ਇਸ ਜਿੱਤ ਦੇ ਨਾਲ ਹੀ ਭਾਰਤ ਨੇ 5 ਮੈਚਾਂ ਦੀ ਟੀ-20 ਸੀਰੀਜ਼ 'ਚ 3-0 ਦੀ ਬੜ੍ਹਤ ਬਣਾ ਕੇ ਸੀਰੀਜ਼ 'ਚ ਆਪਣੇ ਹਾਰ ਦੀਆਂ ਸੰਭਾਵਨਾਵਾਂ ਨੂੰ ਖਤਮ ਕਰ ਦਿੱਤਾ। ਨਿਊਜ਼ੀਲੈਂਡ 'ਚ ਭਾਰਤ ਦੀ ਇਹ ਪਹਿਲੀ ਟੀ-20 ਸੀਰੀਜ਼ ਜਿੱਤ ਹੈ। ਇਸ ਦੇ ਨਾਲ ਹੀ ਸੀਰੀਜ਼ 'ਚ ਨਿਊਜ਼ੀਲੈਂਡ ਨੂੰ ਉਸ ਦੇ ਘਰ 'ਚ ਲਗਾਤਾਰ ਤਿੰਨ ਟੀ-20 ਹਰਾਉਣ ਵਾਲੀ ਭਾਰਤੀ ਟੀਮ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ। PunjabKesari
- ਟੀ-20 ਅੰਤਰਰਾਸ਼ਟਰੀ 'ਚ ਇਹ ਦੂਜਾ ਮੌਕਾ ਹੈ, ਜਦੋਂ ਭਾਰਤ ਦਾ ਮੈਚ ਟਾਈ ਰਿਹਾ। ਇਸ ਤੋਂ ਪਹਿਲਾਂ 2007 ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਭਾਰਤ ਦਾ ਮੈਚ ਟਾਈ ਹੋਇਆ ਸੀ। ਟੀ-20 ਅੰਤਰਰਾਸ਼ਟਰੀ 'ਚ ਪਹਿਲੀ ਵਾਰ ਭਾਰਤ ਨੇ ਸੁਪਰ ਓਵਰ ਖੇਡਿਆ ਹੈ, ਕਿਉਂਕਿ 2009 'ਚ ਭਾਰਤ ਨੇ ਪਾਕਿਸਤਾਨ ਖਿਲਾਫ ਬਾਲ ਆਊਟ ਖੇਡਿਆ ਸੀ। ਉਥੇ ਹੀ ਨਿਊਜ਼ੀਲੈਂਡ ਨੇ ਟੀ-20 ਅੰਤਰਰਾਸ਼ਠਰੀ 'ਚ ਭਾਰਤ ਤੋਂ ਪਹਿਲੀ ਵਾਰ ਅਤੇ ਕੁਲ 7ਵੀਂ ਵਾਰ ਸੁਪਰ ਓਵਰ ਖੇਡਿਆ।
-ਨਿਊਜ਼ੀਲੈਂਡ ਖਿਲਾਫ ਤੀਜੇ ਟੀ20 ਮੁਕਾਬਲੇ 'ਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ 'ਚ ਬਤੌਰ ਓਪਨਰ 10,000 ਦੌੜਾਂ ਪੂਰੀਆਂ ਕੀਤੀਆਂ। ਇਸ ਦੇ ਨਾਲ ਹੀ ਰੋਹਿਤ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਬਤੌਰ ਓਪਨਰ 10,000 ਦੌੜਾਂ ਪੂਰੀਆਂ ਕਰਨ ਵਾਲਾ ਚੌਥਾ ਭਾਰਤੀ ਖਿਡਾਰੀ ਬਣ ਗਿਆ। ਰੋਹਿਤ ਤੋਂ ਪਹਿਲਾਂ ਭਾਰਤ ਲਈ ਸਚਿਨ ਤੇਂਦੁਲਕਰ, ਸੁਨੀਲ ਗਵਾਸਕਰ ਅਤੇ ਵਰਿੰਦਰ ਸਹਿਵਾਗ ਇਹ ਕਾਰਨਾਮਾ ਕਰ ਚੁੱਕੇ ਹਨ।PunjabKesari
- ਰੋਹੀਤ (65) ਨੇ ਸਿਰਫ 23 ਗੇਂਦਾਂ 'ਚ ਆਪਣਾ ਅਰਧ ਸੈਂਕੜਾਂ ਪੂਰਾ ਕੀਤਾ।  ਟੀ-20 ਅੰਤਰਰਾਸ਼ਟਰੀ 'ਚ ਰੋਹਿਤ ਦਾ ਇਹ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਰੋਹਿਤ ਇਸ ਤੋਂ ਪਹਿਲਾਂ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਖਿਲਾਫ ਵੀ 23 ਗੇਂਦਾਂ 'ਚ ਅਰਧ ਸੈਂਕੜਾ ਲੱਗਾ ਚੁੱਕਾ ਹੈ।
- ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਵਾਰ 50 ਤੋਂ ਜ਼ਿਆਦਾ ਦਾ ਸਕੋਰ ਬਣਾਉਣ ਦੇ ਮਾਮਲੇ 'ਚ ਰੋਹਿਤ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਰੋਹਿਤ ਅਤੇ ਵਿਰਾਟ ਨੇ ਇਸ ਫਾਰਮੈਟ 'ਚ 24-24 ਵਾਰ 50 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ।PunjabKesari
- ਨਿਊਜੀਲੈਂਡ ਲਈ ਓਪਨਰ ਬੱਲੇਬਾਜ਼ ਮਾਰਟਿਨ ਗੁਪਟਿਲ ਨੇ 21 ਗੇਂਦਾਂ 'ਚ 31ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਇਸ ਦੌਰਾਨ ਗੁਪਟਿਲ ਨੇ ਦੌ ਚੌਕੇ ਅਤੇ ਤਿੰਨ ਛੱਕੇ ਲਗਾਏ। ਇਸਦੇ ਨਾਲ ਹੀ ਮਾਰਟਿਨ ਗੁਪਟਿਲ ਟੀ-20 ਅੰਤਰਰਾਸ਼ਟਰੀ 'ਚ 2,500 ਦੌੜਾਂ ਬਣਾਉਣ ਵਾਲਾ ਤੀਜਾ ਖਿਡਾਰੀ ਬਣ ਗਿਆ। ਗੁਪਟਿਲ ਦੇ ਨਾਂ ਕੁਲ 2,530 ਦੌੜਾਂ ਹੋ ਗਈਆਂ ਹਨ। ਟੀ-20 ਅੰਤਰਰਾਸ਼ਟਰੀ 'ਚ 2,500 ਦੌੜਾਂ ਬਣਾÀਣ ਵਾਲਾ ਗੁਪਟਿਲ ਨਿਊਜ਼ੀਲੈਂਡ ਦੇ ਪਹਿਲੇ ਅਤੇ ਵਰਲਡ ਦਾ ਤੀਜਾ ਖਿਡਾਰੀ ਹੈ।PunjabKesari - ਇਸ ਮੈਚ 'ਚ ਜਸਪ੍ਰੀਤ ਬੁਮਰਾਹ ਨੇ ਚਾਰ ਓਵਰ 'ਚ ਬਿਨਾਂ ਕੋਈ ਵਿਕਟ ਹਾਸਲ ਕੀਤੇ 45 ਦੌੜਾਂ ਦਿੱਤੀਆਂ।  ਟੀ-20 ਅੰਤਰਰਾਸ਼ਟਰੀ 'ਚ ਦੂਜੀ ਵਾਰ ਬੁਮਰਾਹ ਇਨਾਂ ਮਹਿੰਗਾ ਸਾਬਤ ਹੋਇਆ ਹੈ। ਇਸ ਤੋਂ ਪਹਿਲਾਂ ਟੀ-20 ਅੰਤਰਰਾਸ਼ਟਰੀ ਦੇ ਇਕ ਮੈਚ 'ਚ ਬੁਮਰਾਹ ਨੇ ਸਭ ਤੋਂ ਜ਼ਿਆਦਾ (47) ਦੌੜਾਂ 2016 'ਚ ਵੈਸਟਇੰਡੀਜ਼ ਖਿਲਾਫ ਦਿੱਤੇ ਸਨ। 
- ਭਾਰਤ ਨੇ ਪਾਵਰ-ਪਲੇਅ 'ਚ ਬਿਨਾਂ ਕਿਸੇ ਨੁਕਸਾਨ ਦੇ 69 ਦੌੜਾਂ ਬਣਾਈਆਂ। ਇਹ ਲਗਾਤਾਰ ਤੀਜਾ ਮੌਕਾ ਹੈ, ਜਦੋਂ ਭਾਰਤ ਨੇ ਟੀ-20 ਮੈਚ 'ਚ ਪਹਿਲਾਂ ਖੇਡਦੇ ਹੋਏ ਪਾਵਰ-ਪਲੇਅ 'ਚ ਵਿਕਟਾਂ ਨਹੀਂ ਗਵਾਈ ਹੈ।PunjabKesari


Related News