ਦੂਜੇ ਟੈਸਟ 'ਚ ਬਣ ਸਕਦੇ ਹਨ 10 ਵੱਡੇ ਰਿਕਾਰਡ, ਕੋਹਲੀ-ਜਡੇਜਾ ਕੋਲ ਇਤਿਹਾਸ ਰਚਣ ਦਾ ਮੌਕਾ

11/21/2019 12:58:10 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ 22 ਨਵੰਬਰ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਵੇਗਾ। ਜਿੱਥੇ ਭਾਰਤ ਆਪਣੇ ਕ੍ਰਿਕਟ ਇਤਿਹਾਸ ਦਾ ਪਹਿਲਾ ਡੇਅ-ਨਾਈਟ ਮੁਕਾਬਲਾ ਗੁਲਾਬੀ ਗੇਂਦ ਨਾਲ ਖੇਡਣ ਨੂੰ ਤਿਆਰ ਹੈ ਉਥੇ ਹੀ ਬੰਗਲਾਦੇਸ਼ੀ ਟੀਮ ਵੀ ਇਸ ਮੁਕਾਬਲੇ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾਈ ਦੇ ਰਹੀ ਹੈ। ਪਹਿਲੇ ਡੇਅ-ਨਾਈਟ ਟੈਸਟ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਰੱਜ ਕੇ ਗੁਲਾਬੀ ਗੇਂਦ ਨਾਲ ਅਭਿਆਸ ਕੀਤਾ।
PunjabKesari
ਭਾਰਤ ਇਸ ਇਤਿਹਾਸਕ ਟੈਸਟ ਮੈਚ ਨੂੰ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ, ਉਥੇ ਹੀ ਬੰਗਲਾਦੇਸ਼ ਇਹ ਮੁਕਾਬਲਾ ਜਿੱਤ ਕੇ ਭਾਰਤ ਖਿਲਾਫ ਟੈਸਟ ਕ੍ਰਿਕਟ 'ਚ ਪਹਿਲੀ ਜਿੱਤ ਹਾਸਲ ਕਰਨਾ ਚਾਹੇਗੀ। ਇਸ ਤੋਂ ਪਹਿਲਾਂ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਭਾਰਤ ਨੇ ਬੰਗਲਾਦੇਸ਼ ਖਿਲਾਫ ਪਾਰੀ ਅਤੇ 130 ਦੌੜਾਂ ਦੇ ਵੱਡੇ ਫ਼ਰਕ ਨਾਲ ਪਹਿਲਾ ਮੁਕਾਬਲਾ ਜਿੱਤ ਲਿਆ ਸੀ। ਸੀਰੀਜ਼ ਦੇ ਇਸ ਦੂਜੇ ਟੈਸਟ ਮੈਚ 'ਚ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਕੋਲ ਕਈ ਸ਼ਾਨਦਾਰ ਅਤੇ ਦਿਲਚਸਪ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ।

ਇਸ ਮੈਚ 'ਚ ਬਣਨ ਵਾਲੇ ਸੰਭਾਵਿਕ ਰਿਕਾਰਡਜ਼ 'ਤੇ ਇਕ ਨਜ਼ਰ :
- ਭਾਰਤ ਅਤੇ ਬੰਗਲਾਦੇਸ਼ ਨੇ ਅੱਜੇ ਤੱਕ ਕੋਈ ਵੀ ਡੇ-ਨਾਈਟ ਟੈਸਟ ਨਹੀਂ ਖੇਡਿਆ ਹੈ, ਇਸ ਲਈ ਦੋਵਾਂ ਟੀਮਾਂ ਮੈਦਾਨ 'ਤੇ ਉਤਰਦੇ ਹੀ ਆਪਣੇ ਪਹਿਲੇ ਡੇ-ਨਾਈਟ ਟੈਸਟ ਮੈਚ ਖੇਡਣ ਦਾ ਰਿਕਾਰਡ ਕਾਇਮ ਕਰੇਗੀ।
- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੁਣ ਤੱਕ 10 ਟੈਸਟ ਮੈਚ ਖੇਡੇ ਗਏ ਹਨ। ਜਿਨਾਂ 'ਚੋ 8 ਟੈਸਟ ਮੈਚ ਭਾਰਤ ਨੇ ਜਿੱਤੇ ਹਨ ਅਤੇ 2 ਟੈਸਟ ਮੈਚ ਡਰਾਅ ਰਹੇ ਹਨ।। ਜੇਕਰ ਬੰਗਲਾਦੇਸ਼ ਈਡਨ ਗਾਰਡਨ ਟੈਸਟ 'ਚ ਜਿੱਤ ਗਿਆ, ਤਾਂ ਭਾਰਤ ਖਿਲਾਫ ਟੈਸਟ ਕ੍ਰਿਕਟ 'ਚ ਉਸ ਦੀ ਇਹ ਪਹਿਲੀ ਜਿੱਤ ਹੋਵੇਗੀ।
- ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਇਸ ਡੇਅ-ਨਾਈਟ ਮੈਚ 'ਚ ਜੇਕਰ ਸਿਰਫ 1 ਛੱਕਾ ਲਗਾ ਦਿੰਦੇ ਹਨ ਤਾਂ ਉਹ ਟੈਸਟ ਕ੍ਰਿਕਟ 'ਚ ਆਪਣੇ 50 ਛੱਕੇ ਪੂਰੇ ਕਰ ਲੈਣਗੇ।PunjabKesari
- ਭਾਰਤੀ ਵਿਕਟਕੀਪਰ ਰਿੱਧੀਮਾਨ ਸਾਹਾ ਜੇਕਰ ਇਸ ਮੈਚ 'ਚ 1 ਡਿਸਮਿਸਲ ਹੋਰ ਕਰ ਲੈਂਦੇ ਹਨ ਤਾਂ ਉਹ ਟੈਸਟ ਕ੍ਰਿਕਟ 'ਚ 100 ਡਿਸਮਿਸਲ ਕਰਨ ਵਾਲੇ 5ਵੇਂ ਭਾਰਤੀ ਵਿਕਟਕੀਪਰ ਬਣ ਜਾਣਗੇ।
- ਮਹਿੰਦੀ ਹਸਨ ਮਿਰਾਜ ਆਪਣੇ 100 ਟੈਸਟ ਵਿਕਟਾਂ ਤੋਂ ਸਿਰਫ 10 ਵਿਕਟਾਂ ਦੂਰ ਹਨ। ਉਨ੍ਹਾਂ ਕੋਲ ਵੀ ਇਸ ਮੈਚ 'ਚ ਆਪਣੇ 100 ਟੈਸਟ ਵਿਕਟਾਂ ਪੂਰੀਆਂ ਕਰਨ ਦਾ ਮੌਕਾ ਰਹੇਗਾ। ਜੇਕਰ ਉਹ ਅਜਿਹਾ ਕਰਨ 'ਚ ਕਾਮਯਾਬ ਰਹਿੰਦੇ ਹਨ ਤਾਂ 100 ਵਿਕਟਾਂ ਲੈਣ ਵਾਲੇ ਬੰਗਲਾਦੇਸ਼ ਦੇ ਚੌਥੇ ਖਿਡਾਰੀ ਬਣ ਜਾਣਗੇ।
- ਬੰਗਲਾਦੇਸ਼ੀ ਬੱਲੇਬਾਜ਼ ਮੁਸ਼ਫਿਕੁਰ ਰਹੀਮ ਜੇਕਰ ਇਸ ਮੈਚ 'ਚ 7 ਚੌਕੇ ਲਗਾਉਂਦੇ ਹਨ ਤਾਂ ਉਹ ਬੰਗਲਾਦੇਸ਼ ਲਈ ਤਮੀਮ ਇਕਬਾਲ ਤੋਂ ਬਾਅਦ 500 ਚੌਕੇ ਲਗਾਉਣ ਵਾਲੇ ਦੂਜੇ ਖਿਡਾਰੀ ਬਣ ਜਾਣਗੇ।PunjabKesari
- ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਜੇਕਰ ਇਸ ਮੈਚ 'ਚ 2 ਕੈਚ ਫੜਨ 'ਚ ਸਫਲ ਹੋ ਜਾਂਦੇ ਹਨ ਤਾਂ ਉਹ ਟੈਸਟ ਕ੍ਰਿਕਟ 'ਚ ਆਪਣੇ 50 ਕੈਚ ਪੂਰੇ ਕਰ ਲੈਣਗੇ। ਉਹ ਟੈਸਟ ਕ੍ਰਿਕਟ 'ਚ 50 ਕੈਚ ਫੜਨ ਵਾਲੇ ਭਾਰਤ ਦੇ 15ਵੇਂ ਖਿਡਾਰੀ ਬਣ ਜਾਣਗੇ।
- ਕਪਤਾਨ ਵਿਰਾਟ ਕੋਹਲੀ ਜੇਕਰ ਇਸ ਮੈਚ 'ਚ ਸੈਂਕੜਾ ਲਾਉਂਦੇ ਹਨ, ਤਾਂ ਉਹ ਵਰਤਮਾਨ ਸਮੇਂ 'ਚ ਖੇਡ ਰਹੇ ਕ੍ਰਿਕਟਰਾਂ 'ਚ ਸਭ ਤੋਂ ਜ਼ਿਆਦਾ ਟੈਸਟ ਸੈਂਕੜੇ ਲਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। ਹੁਣ ਤਕ ਸਟੀਵ ਸਮਿਥ ਅਤੇ ਕੋਹਲੀ ਦੋਵਾਂ ਦੇ ਬਰਾਬਰ 26-26 ਸੈਂਕੜੇ ਹਨ।
PunjabKesari
- ਬੰਗਲਾਦੇਸ਼ ਖਿਲਾਫ 147 ਦੌੜਾਂ ਬਣਾਉਂਦੇ ਹੀ ਵਿਰਾਟ ਕੋਹਲੀ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਟੈਸਟ ਦੌੜਾਂ ਦੇ ਮਾਮਲੇ 'ਚ ਪਿੱਛੇ ਛੱਡ ਦੇਣਗੇ ਅਤੇ ਭਾਰਤ ਲਈ ਟੈਸਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 5ਵੇਂ ਬੱਲੇਬਾਜ਼ ਬਣ ਜਾਣਗੇ। ਵਿਰਾਟ 7066 ਦੌੜਾਂ ਬਣਾ ਚੁੱਕੇ ਹਨ। ਗਾਂਗੁਲੀ ਨੇ ਭਾਰਤ ਲਈ 7212 ਦੌੜਾਂ ਬਣਾਈਆਂ ਸਨ।
- ਭਾਰਤ ਘਰੇਲੂ ਮੈਦਾਨ 'ਤੇ ਪਿਛਲੀਆਂ 11 ਟੈਸਟ ਸੀਰੀਜ਼ 'ਚ ਅਜੇਤੂ ਹੈ। ਜੇਕਰ ਇਸ ਮੁਕਾਬਲੇ ਨੂੰ ਭਾਰਤ ਜਿੱਤ ਲੈਂਦਾ ਹੈ ਤਾਂ ਉਹ ਆਪਣੇ ਘਰੇਲੂ ਮੈਦਾਨ 'ਤੇ 12 ਟੈਸਟ ਸੀਰੀਜ਼ ਲਗਾਤਾਰ ਜਿੱਤਣ ਦਾ ਇਕ ਸ਼ਾਨਦਾਰ ਰਿਕਾਰਡ ਬਣਾ ਲਵੇਗਾ।PunjabKesari


Related News