ਭਾਰਤ ''ਤੇ ਫਿਰ ਲੱਗਾ ਧੀਮੀ ਓਵਰ ਗਤੀ ਦੇ ਲਈ ਜੁਰਮਾਨਾ

02/05/2020 8:18:03 PM

ਹੈਮਿਲਟਨ— ਭਾਰਤੀ ਕ੍ਰਿਕਟ ਟੀਮ 'ਤੇ ਬੁੱਧਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਲਗਾਤਾਰ ਤੀਜੀ ਬਾਰ ਧੀਮੀ ਗਤੀ ਓਵਰ ਗਤੀ ਦੇ ਲਈ ਜੁਰਮਾਨਾ ਲਗਾਇਆ ਗਿਆ। ਵਿਰਾਟ ਕੋਹਲੀ ਦੀ ਟੀਮ ਇੱਥੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਨ ਡੇ ਅੰਤਰਰਾਸ਼ਟਰੀ ਮੈਚ 'ਚ ਚਾਰ ਓਵਰ ਧੀਮੇ (ਹੌਲੀ) ਕਰਵਾਉਣ ਦਾ ਦੋਸ਼ੀ ਪਾਇਆ ਗਿਆ, ਜਿਸ ਨਾਲ ਖਿਡਾਰੀਆਂ ਦੀ ਮੈਚ ਫੀਸ ਦਾ 80 ਫੀਸਦੀ ਜੁਰਮਾਨਾ ਲਗਾਇਆ ਗਿਆ। ਭਾਰਤ ਨੇ ਇਹ ਮੈਚ ਚਾਰ ਵਿਕਟਾਂ ਨਾਲ ਗੁਆਇਆ, ਜਿਸ ਨਾਲ ਮੇਜਬਾਨ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਮੈਚ ਰੈਫਰੀਆਂ ਦੇ ਅਮਿਰੇਟਸ ਆਈ. ਸੀ. ਸੀ. ਅਲੀਟ ਪੈਨਲ ਦੇ ਕ੍ਰਿਸ ਬ੍ਰਾਡ ਨੇ ਭਾਰਤੀ ਕ੍ਰਿਕਟਰਾਂ 'ਤੇ ਉਸ ਸਮੇਂ ਮੈਚ ਫੀਸ ਦਾ 80 ਫੀਸਦੀ ਜੁਰਮਾਨਾ ਲਗਾਇਆ ਜਦੋ ਵਿਰਾਟ ਕੋਹਲੀ ਦੀ ਟੀਮ ਗੇਂਦਬਾਜ਼ੀ ਕਰਨ ਦੇ ਨਿਰਧਾਰਿਤ ਸਮੇਂ 'ਚ ਚਾਰ ਓਵਰ ਧੀਮੇ ਕਰਵਾਉਣ ਦੇ ਦੋਸ਼ੀ ਪਾਏ ਗਏ। ਖਿਡਾਰੀਆਂ ਤੇ ਖਿਡਾਰੀ ਸਹਿਯੋਗੀ ਸਟਾਫ ਦੇ ਲਈ ਆਈ. ਸੀ. ਸੀ. ਚੋਣ ਜ਼ਾਬਤਾ ਦੀ ਧਾਰਾ 2.22 ਦੇ ਅਨੁਸਾਰ ਜੇਕਰ ਟੀਮ ਨਿਰਧਾਰਿਤ ਸਮੇਂ 'ਚ ਪੂਰੇ ਓਵਰ ਗੇਂਦਬਾਜ਼ੀ ਨਹੀਂ ਕਰ ਸਕਦੀ ਤਾਂ ਖਿਡਾਰੀਆਂ ਨੂੰ ਪ੍ਰਤੀ ਓਵਰ ਆਪਣੀ ਮੈਚ ਫੀਸ ਦਾ 20 ਫੀਸਦੀ ਜੁਰਮਾਨੇ ਦੇ ਤੌਰ 'ਤੇ ਦੇਣਾ ਹੁੰਦਾ ਹੈ।


ਆਈ. ਸੀ. ਸੀ. ਨੇ ਕਿਹਾ ਕਿ ਕੋਹਲੀ ਨੇ ਜੁਰਮਾਨਾ ਸਵੀਕਾਰ ਕਰ ਲਿਆ, ਇਸ ਲਈ ਅਧਿਕਾਰਿਕ ਸੁਣਵਾਈ ਦੀ ਜ਼ਰੂਰਤ ਨਹੀਂ ਪਵੇਗੀ। ਮੈਦਾਨੀ ਅੰਪਾਇਰ ਸ਼ਾਨ ਹੇਗ ਤੇ ਲੈਂਗਟਨ ਰੂਸੇਰੇ, ਥਰਡ ਅੰਪਾਇਰ ਬਰੁਸ ਓਕਸੇਨਫੋਰਡ ਤੇ ਚੌਥੇ ਅੰਪਾਇਰ ਕ੍ਰਿਸ ਬ੍ਰਾਉਨ ਨੇ ਦੋਸ਼ ਤੈਅ ਕੀਤੇ। ਇਸ ਤੋਂ ਪਹਿਲਾਂ ਭਾਰਤੀ ਟੀਮ 'ਤੇ ਇਕ ਹੋਰ ਤਿੰਨ ਫਰਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਕ੍ਰਮਵਾਰ ਚੌਥੇ ਤੇ ਪੰਜਵੇਂ ਟੀ-20 ਅੰਤਰਰਾਸ਼ਟਰੀ ਮੈਚ 'ਚ ਵੀ ਧੀਮੀ ਓਵਰ ਗਤੀ ਦੇ ਲਈ ਜੁਰਮਾਨਾ ਲਗਾਇਆ ਸੀ। ਚੌਥੇ ਟੀ-20 'ਚ ਉਸਦੀ 40 ਪ੍ਰਤੀਸ਼ਤ ਚੇ ਪੰਜਵੇਂ ਟੀ-20 'ਚ 20 ਫੀਸਦੀ ਫੀਸ ਕਟੀ ਸੀ।


Gurdeep Singh

Content Editor

Related News