ਭਾਰਤ ਏ ਮਹਿਲਾ ਟੀਮ ਦੀਆਂ ਨਜ਼ਰਾਂ ਆਸਟਰੇਲੀਆ ਏ ਤੋਂ ਲੜੀ ਜਿੱਤਣ 'ਤੇ

Tuesday, Oct 23, 2018 - 03:12 PM (IST)

ਭਾਰਤ ਏ ਮਹਿਲਾ ਟੀਮ ਦੀਆਂ ਨਜ਼ਰਾਂ ਆਸਟਰੇਲੀਆ ਏ ਤੋਂ ਲੜੀ ਜਿੱਤਣ 'ਤੇ

ਮੁੰਬਈ— ਪਹਿਲਾ ਮੈਚ ਚਾਰ ਵਿਕਟਾਂ ਨਾਲ ਜਿੱਤਣ ਵਾਲੀ ਭਾਰਤੀ ਮਹਿਲਾ ਏ ਕ੍ਰਿਕਟ ਟੀਮ ਬੁੱਧਵਾਰ ਨੂੰ ਦੂਜੇ ਟੀ-20 ਮੈਚ 'ਚ ਜਦੋਂ ਆਸਟਰੇਲੀਆ ਏ ਦੇ ਖਿਲਾਫ ਉਤਰੇਗੀ ਤਾਂ ਉਸ ਦਾ ਇਰਾਦਾ ਤਿੰਨ ਮੈਚਾਂ ਦੀ ਲੜੀ ਆਪਣੇ ਨਾਂ ਕਰਨ ਦਾ ਹੋਵੇਗਾ। ਭਾਰਤ ਏ ਨੇ ਐੱਮ.ਸੀ.ਏ. ਦੇ ਬਾਂਦਰਾ ਕੁਰਲਾ ਸਟੇਡੀਅਮ 'ਚ ਸੋਮਵਾਰ ਨੂੰ ਖੇਡਿਆ ਗਿਆ ਮੈਚ ਚਾਰ ਵਿਕਟਾਂ ਨਾਲ ਜਿੱਤਿਆ ਸੀ। ਭਾਰਤ ਏ ਟੀਮ ਰਾਸ਼ਟਰੀ ਟੀਮ ਹੈ ਜੋ ਅਗਲੇ ਮਹੀਨੇ ਵੈਸਟਇੰਡੀਜ਼ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਖੇਡੇਗੀ।

PunjabKesari

ਵਿਸ਼ਵ ਕੱਪ ਦੀ ਤਿਆਰੀ ਲਈ ਇਹ ਲੜੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਸਾਰਿਆਂ ਦੀ ਨਜ਼ਰਾਂ ਇਕ ਵਾਰ ਫਿਰ ਸਮ੍ਰਿਤੀ ਮੰਧਾਨਾ 'ਤੇ ਹੋਣਗੀਆਂ ਜੋ ਬਿਹਤਰੀਨ ਲੈਅ 'ਚ ਹੈ। ਉਸ ਨੇ ਪਹਿਲੇ ਮੈਚ 'ਚ 72 ਦੌੜਾਂ ਬਣਾਈਆਂ ਸਨ ਅਤੇ ਉਹ ਇਸ ਲੈਅ ਨੂੰ ਕਾਇਮ ਰੱਖਣਾ ਚਾਹੇਗੀ। ਹਰਮਨਪ੍ਰੀਤ ਕੌਰ ਨੇ ਵੀ ਪਹਿਲੇ ਮੈਚ 'ਚ 45 ਦੌੜਾਂ ਦੀ ਪਾਰੀ ਖੇਡੀ। ਯੁਵਾ ਜੇਮਿਮਾ ਰੋਡਰੀਗੇਜ, ਵਿਕਟਕੀਪਰ ਤਾਨੀਆ ਭਾਟੀਆ ਅਤੇ ਵੇਦਾ ਕ੍ਰਿਸ਼ਨਮੂਰਤੀ ਲਈ ਵੀ ਆਪਣੀ ਉਪਯੋਗਿਤਾ ਸਾਬਤਾ ਕਰਨ ਦਾ ਮੌਕਾ ਹੈ। ਭਾਰਤੀ ਗੇਂਦਬਾਜ਼ਾਂ ਤੋਂ ਬਿਹਤਰੀਨ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਕਿਉਂਕਿ ਆਸਟਰੇਲੀਆ ਏ ਨੇ ਪਹਿਲੇ ਮੈਚ 'ਚ 160 ਦੌੜਾਂ ਬਣਾਈਆਂ ਸਨ।


Related News