ਭਾਰਤ-ਏ ਨੇ ਆਖ਼ਰੀ ਵਨ-ਡੇ ''ਚ ਵੈਸਟਇੰਡੀਜ਼-ਏ ਨੂੰ 8 ਵਿਕਟਾਂ ਨਾਲ ਹਰਾਇਆ

Monday, Jul 22, 2019 - 03:41 PM (IST)

ਭਾਰਤ-ਏ ਨੇ ਆਖ਼ਰੀ ਵਨ-ਡੇ ''ਚ ਵੈਸਟਇੰਡੀਜ਼-ਏ ਨੂੰ 8 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ— ਰਿਤੂਰਾਜ ਗਾਇਕਵਾੜ ਦੀ ਅਗਵਾਈ 'ਚ ਭਾਰਤ-ਏ ਦੇ ਟਾਪ ਆਰਡਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਸਟਇੰਡੀਜ਼ ਏ ਖਿਲਾਫ ਪੰਜਵਾਂ ਅਤੇ ਆਖ਼ਰੀ ਗੈਰਰਸਮੀ ਮੈਚ ਅੱਠ ਵਿਕਟਾਂ ਨਾਲ ਜਿੱਤ ਕੇ ਸੀਰੀਜ਼ 4-1 ਨਾਲ ਆਪਣੇ ਨਾਂ ਕਰ ਲਈ। ਰਾਹੁਲ ਚਾਹਰ, ਉਨ੍ਹਾਂ ਦੇ ਚਚੇਰੇ ਭਰਾ ਦੀਪਕ ਚਾਹਰ ਅਤੇ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਨੇ ਦੋ-ਦੋ ਵਿਕਟ ਲਏ। ਭਾਰਤ-ਏ ਨੇ ਵੈਸਟਇੰਡੀਜ਼ ਏ ਨੂੰ 47.4 ਓਵਰਾਂ 'ਚ 236 ਦੌੜਾਂ 'ਤੇ ਆਊਟ ਕਰ ਦਿੱਤਾ। ਗਾਇਕਵਾੜ (99) ਨੇ ਸ਼ਾਨਦਾਰ ਪਾਰੀ ਖੇਡੀ ਪਰ ਸੈਂਕੜੇ ਤੋਂ ਇਕ ਦੌੜ ਖੁੰਝੇ ਗਏ।
PunjabKesari
ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (69) ਅਤੇ ਸ਼੍ਰੇਅਸ ਅਈਅਰ (61) ਦੇ ਅਰਧ ਸੈਂਕੜਿਆਂ ਦੇ ਦਮ 'ਤੇ ਭਾਰਤ ਨੇ ਟੀਚਾ 33 ਓਵਰਾਂ 'ਚ ਹਾਸਲ ਕਰ ਲਿਆ। ਗਿੱਲ ਨੇ ਅੱਠ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 40 ਗੇਂਦਾਂ 'ਚ 69 ਦੌੜਾਂ ਬਣਾਈਆਂ ਅਤੇ ਗਾਇਕਵਾੜ ਦੇ ਨਾਲ 110 ਦੌੜਾਂ ਦੀ ਸਾਂਝੇਦਾਰੀ ਕੀਤੀ। ਉਨ੍ਹਾਂ ਨੇ ਰਹਿਕੀਮ ਕਾਰਨਵਾਲ ਨੂੰ 12ਵੇਂ ਓਵਰ 'ਚ ਆਊਟ ਕੀਤਾ। ਗਾਇਕਵਾੜ ਨੇ 89 ਗੇਂਦਾਂ ਦੀ ਆਪਣੀ ਪਾਰੀ 'ਚ 11 ਚੌਕੇ ਅਤੇ ਤਿੰਨ ਛੱਕੇ ਲਗਾਏ। ਅਈਅਰ 64 ਗੇਂਦਾਂ 'ਚ 61 ਦੌੜਾਂ ਬਣਾ ਕੇ ਅਜੇਤੂ ਰਹੇ ਜਿਸ 'ਚ ਤਿੰਨ ਚੌਕੇ ਅਤੇ 3 ਛੱਕੇ ਸ਼ਾਮਲ ਸਨ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਏ ਲਈ ਸਲਾਮੀ ਬੱਲੇਬਾਜ਼ ਸੁਨੀਲ ਅੰਬਰੀਸ਼ ਨੇ 52 ਗੇਂਦਾਂ 'ਚ 7 ਚੌਕਿਆਂ ਅਤੇ ਦੋ ਛੱਕਿਆਂ ਨਾਲ 61 ਦੌੜਾਂ ਬਣਾਈਆਂ। ਇਸ ਦੇ ਬਾਅਦ ਮੇਜ਼ਬਾਨ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਈ। ਇਕ ਸਮੇਂ ਉਸ ਦਾ ਸਕੋਰ ਬਿਨਾ ਕਿਸੇ ਨੁਕਸਾਨ ਦੇ 77 ਦੌੜਾਂ ਸਨ ਜੋ 6 ਵਿਕਟ 103 ਦੌੜਾਂ ਹੋ ਗਿਆ।


author

Tarsem Singh

Content Editor

Related News