ਇੰਡੀਆ ਏ ਨੇ ਇੰਗਲੈਂਡ ਲਾਇੰਸ ਨੂੰ ਹਰਾ ਕੇ ਸੀਰੀਜ਼ ''ਤੇ ਕੀਤਾ ਕਬਜ਼ਾ

Friday, Feb 15, 2019 - 05:09 PM (IST)

ਇੰਡੀਆ ਏ ਨੇ ਇੰਗਲੈਂਡ ਲਾਇੰਸ ਨੂੰ ਹਰਾ ਕੇ ਸੀਰੀਜ਼ ''ਤੇ ਕੀਤਾ ਕਬਜ਼ਾ

ਸਪੋਰਟਸ ਡੈਸਕ— ਲੈੱਗ ਸਪਿਨਰ ਮਯੰਕ ਮਾਰਕੰਡੇਯ ਦੇ ਪੰਜ ਵਿਕਟਾਂ ਸਮੇਤ ਹੌਲੀ ਰਫਤਾਰ ਦੀ ਗੇਂਦਬਾਜ਼ੀ ਦੇ ਸ਼ਾਨਦਾਰ ਪ੍ਰਦਰਸਨ ਨਾਲ ਭਾਰਤ ਏ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਲਾਇੰਸ ਨੂੰ ਦੂਜੇ ਅਣਅਧਿਕਾਰਤ ਟੈਸਟ 'ਚ ਪਾਰੀ ਅਤੇ 68 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਆਪਣੇ ਨਾਂ ਕੀਤੀ। ਮਾਰਕੰਡੇਯ ਨੇ 31 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਦਕਿ ਆਫ ਸਪਿਨਰ ਜਲਜ ਸਕਸੇਨਾ ਨੇ 40 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਖੱਬੇ ਹੱਥ ਦੇ ਸਪਿਨਰ ਸ਼ਾਹਬਾਜ਼ ਨਦੀਮ, ਤੇਜ਼ ਗੇਂਦਬਾਜ਼ ਵਰੁਣ ਆਰੋਨ ਅਤੇ ਨਵਦੀਪ ਸੈਨੀ ਨੇ ਇਕ-ਇਕ ਵਿਕਟ ਲਿਆ ਅਤੇ ਫਾਲੋਆਨ ਲਈ ਉਤਰੀ ਇੰਗਲੈਂਡ ਲਾਇੰਸ ਦੀ ਟੀਮ ਨੂੰ ਦੂਜੀ ਪਾਰੀ 'ਚ 180 ਦੌੜਾਂ 'ਤੇ ਸਮੇਟਣ 'ਚ ਅਹਿਮ ਭੂਮਿਕਾ ਨਿਭਾਈ।

ਭਾਰਤ ਏ ਨੇ ਅਭੀਮਨਿਊ ਈਸ਼ਵਰਨ ਦੇ 117 ਅਤੇ ਲੋਕੇਸ਼ ਰਾਹੁਲ ਦੇ 81 ਦੌੜਾਂ ਦੀ ਮਦਦ ਨਾਲ ਪਹਿਲੀ ਪਾਰੀ 'ਚ 392 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਲਾਇੰਸ ਦੀ ਟੀਮ 144 ਦੌੜਾਂ 'ਤੇ ਢੇਰ ਹੋ ਗਈ ਅਤੇ ਉਸ ਨੂੰ ਫਾਲੋਆਨ ਕਰਨਾ ਪਿਆ। ਲਾਇੰਸ ਨੇ ਤੀਜੇ ਦਿਨ ਸਵੇਰੇ ਆਪਣੀ ਪਾਰੀ ਬਿਨਾ ਕਿਸੇ ਨੁਕਸਾਨ ਦੇ 24 ਦੌੜਾਂ ਤੋਂ ਅੱਗੇ ਵਧਾਈ ਪਰ ਇਸ ਤੋਂ ਬਾਅਦ ਉਸ ਦੇ ਬੱਲੇਬਾਜ਼ ਭਾਰਤੀ ਸਪਿਨਰਾਂ ਦੇ ਸਾਹਮਣੇ ਨਹੀਂ ਟਿਕ ਸਕੇ। ਲਾਇੰਸ ਦੇ ਸਿਰਫ ਚਾਰ ਬੱਲੇਬਾਜ਼ ਦੋਹਰੇ ਅੰਕ 'ਚ ਪਹੁੰਚੇ ਜਿਸ 'ਚ ਬੇਨ ਡਕੇਟ ਨੇ ਸਭ ਤੋਂ ਜ਼ਿਆਦਾ 50 ਦੌੜਾਂ ਬਣਾਈਆਂ ਜਦਕਿ ਲੁਈ ਗ੍ਰੇਗਰੀ ਨੇ 44 ਦੌੜਾਂ ਦਾ ਯੋਗਦਾਨ ਦਿੱਤਾ।


author

Tarsem Singh

Content Editor

Related News