ਕੋਲੋਨ ਵਿਸ਼ਵ ਕੱਪ ''ਚ ਭਾਰਤ ਨੇ ਪੱਕੇ ਕੀਤੇ ਦੋ ਹੋਰ ਤਮਗੇ
Friday, Apr 12, 2019 - 12:01 PM (IST)

ਕੋਲੋਨ— ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਪਿੰਕੀ ਰਾਣੀ (51 ਕਿਲੋ) ਅਤੇ ਮੌਜੂਦਾ ਯੁਵਾ ਵਿਸ਼ਵ ਚੈਂਪੀਅਨ ਸਾਕਸ਼ੀ (57 ਕਿਲੋ) ਨੇ ਕੋਲੋਨ ਮੁੱਕੇਬਾਜ਼ੀ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚ ਕੇ ਦੋ ਤਮਗੇ ਹੋਰ ਪੱਕੇ ਕਰ ਲਏ ਹਨ। ਇੰਡੀਆ ਓਪਨ ਦੀ ਸੋਨ ਤਮਗਾ ਜੇਤੂ ਪਿੰਕੀ ਰਾਣੀ ਨੇ ਥਾਈਲੈਂਡ ਦੀ ਫੁਨਸਾਂਗ ਸੀ ਨੂੰ 5-0 ਨਾਲ ਹਰਾਇਆ। ਜਦਕਿ 18 ਸਾਲ ਦੀ ਸਾਕਸ਼ੀ ਨੇ ਡੈਨਮਾਰਕ ਦੀ ਸੇਸਿਲੇ ਕੇਲੇ ਨੂੰ ਹਰਾਇਆ। ਇਸ ਤੋਂ ਪਹਿਲਾਂ ਮੀਨਾ ਕੁਮਾਰੀ 54 ਕਿਲੋ ਅਤੇ ਪੀ. ਬਾਸੁਮਤਾਰੀ 64 ਕਿਲੋ ਵਰਗ 'ਚ ਕ੍ਰਮਵਾਰ ਫਾਈਨਲ ਅਤੇ ਸੈਮੀਫਾਈਨਲ 'ਚ ਪਹੁੰਚ ਗਈਆਂ ਹਨ।