ਭਾਰਤ ਪਿਛਲੇ 13 ਸਾਲ ਤੋਂ ਵਿੰਡੀਜ਼ ਖਿਲਾਫ ਕੋਈ ਵੀ ਵਨ-ਡੇ ਸੀਰੀਜ਼ ਨਹੀਂ ਹਾਰਿਆ

Sunday, Dec 15, 2019 - 10:02 AM (IST)

ਭਾਰਤ ਪਿਛਲੇ 13 ਸਾਲ ਤੋਂ ਵਿੰਡੀਜ਼ ਖਿਲਾਫ ਕੋਈ ਵੀ ਵਨ-ਡੇ ਸੀਰੀਜ਼ ਨਹੀਂ ਹਾਰਿਆ

ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਜਿੱਤਣ ਦੇ ਬਾਅਦ ਟੀਮ ਇੰਡੀਆ ਇੱਥੇ ਵੀ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ। ਰਿਕਾਰਡ ਵੀ ਟੀਮ ਇੰਡੀਆ ਦੇ ਪੱਖ 'ਚ ਹੈ। ਪਿਛਲੇ 13 ਸਾਲਾਂ 'ਚ ਵਿੰਡੀਜ਼ ਸਾਡੇ ਖਿਲਾਫ ਇਕ ਵੀ ਸੀਰੀਜ਼ ਨਹੀਂ ਜਿੱਤ ਸਕੀ ਹੈ। ਸਾਰੀਆਂ 9 ਸੀਰੀਜ਼ 'ਚ ਟੀਮ ਇੰਡੀਆ ਨੇ ਜਿੱਤ ਹਾਸਲ ਕੀਤੀ ਹੈ।
PunjabKesari
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਓਵਰਆਲ ਰਿਕਾਰਡ
1. ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅਜੇ ਤਕ ਕੁਲ 130 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ 'ਚੋਂ ਭਾਰਤ ਨੇ 62 'ਚ ਜਦਕਿ ਵੈਸਟਇੰਡੀਜ਼ ਨੇ ਵੀ 62 ਮੈਚ ਜਿੱਤੇ ਹਨ। 4 ਮੈਚ ਰੱਦ ਹੋਏ ਹਨ ਜਦਕਿ 2 ਮੈਚ ਟਾਈ ਰਹੇ।
2. ਦੋਹਾਂ ਟੀਮਾਂ ਵਿਚਾਲੇ ਭਾਰਤ 'ਚ 55 ਮੈਚ ਖੇਡੇ ਗਏ ਹਨ। ਇਨ੍ਹਾਂ ਮੈਚਾਂ 'ਚ ਭਾਰਤ ਨੇ 27 ਜਦਕਿ ਵੈਸਟਇੰਡੀਜ਼ ਨੇ ਵੀ 27 ਮੈਚ ਜਿੱਤੇ ਹਨ। ਦੋਹਾਂ ਵਿਚਾਲੇ ਇਕ ਮੈਚ ਟਾਈ ਰਿਹਾ।
PunjabKesari
ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਫੈਕਟਰ
ਮੌਸਮ ਦਾ ਮਿਜਾਜ਼ : ਚੇਨਈ 'ਚ ਆਸਮਾਨ 'ਤੇ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ। ਐਤਵਾਰ ਨੂੰ ਸਵੇਰੇ ਮੀਂਹ ਪੈਣ ਦੀ ਸੰਭਾਵਨਾ ਹੈ। 1 ਵਜੇ ਅਤੇ ਰਾਤ ਨੂੰ 9 ਵਜੇ ਵੀ ਮੀਂਹ ਦੀ ਸੰਭਾਵਨਾ ਹੈ। ਤਾਪਮਾਨ 24 ਡਿਗਰੀ ਦੇ ਆਸਪਾਸ ਰਹੇਗਾ।
PunjabKesari
ਪਿੱਚ ਰਿਪੋਰਟ
ਇਹ ਪਿੱਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਰਹੇਗੀ। ਇੱਥੇ ਬੱਲੇਬਾਜ਼ੀ ਕਰਨਾ ਵੀ ਸੌਖਾ ਰਹੇਗਾ। ਦੋਵੇਂ ਟੀਮਾਂ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁਣਗੀਆਂ। ਭਾਰਤ ਨੇ ਵੈਸਟਇੰਡੀਜ਼ ਨੂੰ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ 4 'ਚੋਂ 3 ਮੁਕਾਬਲਿਆਂ 'ਚ ਹਰਾਇਆ ਹੈ। ਇਸ ਮੈਦਾਨ 'ਤੇ 50 ਓਵਰ ਦੇ ਕੁਲ 21 ਮੁਕਾਬਲਿਆਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 13 ਵਾਰ ਜਿੱਤੀ ਹੈ ਜਦਕਿ ਚੇਜ਼ ਕਰਨ ਵਾਲੀ ਟੀਮ ਨੂੰ 7 ਵਾਰ ਸਫਲਤਾ ਮਿਲੀ ਹੈ।


author

Tarsem Singh

Content Editor

Related News