ਅਜਲਾਨ ਸ਼ਾਹ ਕੱਪ ''ਚ ਭਾਰਤ-ਕੋਰੀਆ ਦੇ ਵਿਚਕਾਰ ਮੁਕਾਬਲਾ 1-1 ਨਾਲ ਰਿਹਾ ਡ੍ਰਾ
Sunday, Mar 24, 2019 - 05:41 PM (IST)

ਸਪੋਰਟਸ ਡੈਸਕ— ਅਜਲਾਨ ਸ਼ਾਹ ਕੱਪ 'ਚ ਭਾਰਤ-ਕੋਰੀਆ ਦੇ ਵਿਚਕਾਰ ਖੇਡਿਆ ਗਿਆ ਰੋਮਾਂਚਕ ਮੁਕਾਬਲਾ 1-1 ਨਾਲ ਡ੍ਰਾ ਹੋ ਗਿਆ ਹੈ। ਕੋਰੀਆ ਨੇ ਮੈਚ ਦੇ ਆਖਰੀ 30 ਸੈਕਿੰਡ 'ਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ 'ਚ ਕੰਵਰਟ ਕਰ ਆਪਣੇ ਸਿਰ ਤੋਂ ਹਾਰ ਦਾ ਖਤਰਾ ਟਾਲਿਆ ਤੇ ਭਾਰਤ ਨਾਲ ਡ੍ਰਾ ਮੁਕਾਬਲਾ ਖੇਡਿਆ। ਭਾਰਤੀ ਹਾਕੀ ਟੀਮ ਦੇ ਫਾਰਵਰਡ ਪਲੇਅਰ ਮਨਦੀਪ ਸਿੰਘ ਨੇ ਮੈਚ ਦੇ 28ਵੇਂ ਮਿੰਟ 'ਚ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਵਾਈ ਸੀ, ਜਿਨੂੰ ਟੀਮ ਨੇ ਅੰਤ ਤੱਕ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਪਰ ਕੋਰਿਆ ਨੇ ਆਖਰੀ 30 ਸੈਕਿੰਡ 'ਚ ਮਿਲੇ ਪੈਨਲਟੀ ਕਾਰਨਰ ਦਾ ਫਾਇਦਾ ਚੁੱਕਦੇ ਹੋਏ ਭਾਰਤ ਦੇ ਹੱਥ ਆਈ ਜਿੱਤ ਖੌਹ ਲਈ ਤੇ ਮੈਚ ਨੂੰ ਬਰਾਬਰੀ 'ਤੇ ਖਤਮ ਕੀਤਾ।