IND vs SA T-20 : ਧਰਮਸ਼ਾਲਾ ''ਚ ਤੇਜ਼ ਮੀਂਹ, ਮੈਚ ''ਚ ਪੈ ਸਕਦਾ ਹੈ ਵਿਘਨ

Sunday, Sep 15, 2019 - 03:28 PM (IST)

IND vs SA T-20 : ਧਰਮਸ਼ਾਲਾ ''ਚ ਤੇਜ਼ ਮੀਂਹ, ਮੈਚ ''ਚ ਪੈ ਸਕਦਾ ਹੈ ਵਿਘਨ

ਧਰਮਸ਼ਾਲਾ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇੱਥੇ ਸ਼ੁਰੂਆਤੀ ਟੀ-20 ਕੌਮਾਂਤਰੀ ਮੈਚ ਤੋਂ ਪਹਿਲਾਂ ਦੁਪਹਿਰ ਤੇਜ਼ ਮੀਂਹ ਪਿਆ। ਮੌਸਮ ਦੀ ਭਵਿੱਖਬਾਣੀ ਮੁਤਾਬਕ ਦਿਨ 'ਚ ਵੀ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੈਚ ਹਾਲਾਂਕਿ ਸ਼ਾਮ 7 ਵਜੇ ਸ਼ੁਰੂ ਹੋਵੇਗਾ ਪਰ ਮੀਂਹ ਆਉਣ ਦੀ ਸਥਿਤੀ 'ਚ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਨੇ ਸਟੇਡੀਅਮ 'ਚ ਪਾਣੀ ਦੀ ਨਿਕਾਸੀ ਦੀ ਵਿਵਸਥਾ ਕੀਤੀ ਹੈ ਹੈ ਅਤੇ ਜੇਕਰ ਮੀਂਹ ਸ਼ਾਮ ਪੰਜ ਵਜੇ ਰੁਕ ਜਾਂਦਾ ਹੈ ਤਾਂ ਪੂਰੇ 40 ਓਵਰ ਲਈ ਮੈਦਾਨ ਤਿਆਰ ਹੋ ਜਾਵੇਗਾ। ਮੀਂਹ ਦੀ ਸਥਿਥੀ 'ਚ ਪੰਜ-ਪੰਜ ਓਵਰ ਦਾ ਮੈਚ ਵੀ ਅਧਿਕਾਰਤ ਤੌਰ 'ਤੇ ਹੋ ਸਕਦਾ ਹੈ।

ਭਾਰਤੀ ਟੀਮ ਦੀ ਅਸਲੀ ਪ੍ਰੀਖਿਆ ਡੀ. ਕਾਕ ਅਤੇ ਕੈਗਿਸੋ ਰਬਾਡਾ ਖਿਲਾਫ ਇਸ ਸੀਰੀਜ਼ ਦੇ ਨਾਲ ਹੋਵੇਗੀ। ਰਬਾਡਾ ਦਾ ਚੰਗਾ ਸਪੈਲ ਅਤੇ ਡੇਵਿਡ ਵਾਰਨਰ ਦਾ ਪ੍ਰਦਰਸ਼ਨ ਭਾਰਤੀਆਂ ਲਈ ਚੁਣੌਤੀ ਪੇਸ਼ ਕਰ ਸਕਦਾ ਹੈ ਜਦਕਿ ਫਾਫ ਡੁ ਪਲੇਸਿਸ ਅਤੇ ਹਾਸ਼ਿਮ ਅਮਲਾ ਦੀ ਗੈਰ ਹਾਜ਼ਰੀ 'ਚ ਕੁਝ ਹੋਰ ਟੈਸਟ ਮਾਹਰ ਜਿਵੇਂ ਟੇਮਬਾ ਬਾਵੁਮਾ ਅਤੇ ਐਨਰਿਕ ਨਾਰਜੇ ਆਪਣੀ ਅਹਿਮੀਅਤ ਸਾਬਤ ਕਰਨਾ ਚਾਹੁਣਗੇ।

ਸੰਭਾਵੀ ਪਲੇਇੰਗ ਇਲੈਵਨ
ਭਾਰਤ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ/ਰਾਹੁਲ ਚਾਹਰ, ਦੀਪਕ ਚਾਹਰ, ਨਵਦੀਪ ਸੈਨੀ।

ਦੱਖਣੀ ਅਫਰੀਕਾ : ਕਵਿੰਟਨ ਡੀ ਕਾਕ (ਕਪਤਾਨ), ਰੀਜਾ ਹੈਂਡ੍ਰਿ੍ਰਕਸ, ਰਾਸੀ ਵੈਨ ਡੇਰ ਡੂਸਨ, ਟੇਮਬਾ ਬਾਵੁਮਾ, ਡੇਵਿਡ ਮਿਲਰ, ਐਂਡਿਲੇ ਫੇਹਲੁਕਵੇਓ, ਡਵਾਈਨ ਪ੍ਰੀਟੋਰੀਅਸ, ਕੈਗਿਸੋ ਰਬਾਡਾ, ਬੇਯੂਰਨ ਹੇਂਡ੍ਰਿਕ, ਜੂਨੀਅਰ ਡਾਲਾ/ਐਨਰਿਕ ਨਾਰਜੇ, ਤਬਰੇਜ ਸ਼ਮਸੀ।


author

Tarsem Singh

Content Editor

Related News