ਕੁਆਰਟਰ ਫਾਈਨਲ ''ਚ ਜਗ੍ਹਾ ਬਣਾਉਣ ਲਈ ਇੰਡੋਨੇਸ਼ੀਆ ਨਾਲ ਭਿੜੇਗੀ ਭਾਰਤ ਦੀ ਅੰਡਰ-16 ਟੀਮ
Thursday, Sep 27, 2018 - 02:40 AM (IST)

ਕੁਆਲਾਲੰਪੁਰ - ਭਾਰਤ ਦੀ ਅੰਡਰ-16 ਫੁੱਟਬਾਲ ਟੀਮ ਇਥੇ ਚੱਲ ਰਹੀ ਏ. ਐੱਫ. ਸੀ. ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਲਈ ਆਪਣੇ ਆਖਰੀ ਗਰੁੱਪ ਮੈਚ ਵਿਚ ਇੰਡੋਨੇਸ਼ੀਆ ਨਾਲ ਭਿੜੇਗੀ, ਜਿਸ ਵਿਚ ਜਿੱਤ ਜਾਂ ਡਰਾਅ ਨਾਲ ਉਸ ਦਾ 16 ਸਾਲ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਸਾਲ 2002 ਵਿਚ ਭਾਰਤ ਨੇ ਆਖਰੀ ਵਾਰ ਏ. ਐੱਫ. ਸੀ. ਅੰਡਰ-16 ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਸੀ, ਜੋ ਉਸ ਦਾ ਟੂਰਨਾਮੈਂਟ ਵਿਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਰਤ ਅਤੇ ਇੰਡੋਨੇਸ਼ੀਆ ਦੋਵਾਂ ਦੇ 2 ਮੈਚਾਂ ਵਿਚ 4 ਅੰਕ ਹਨ। ਇੰਡੋਨੇਸ਼ੀਆ ਗਰੁੱਪ-ਸੀ ਵਿਚ ਵਧੀਆ ਗੋਲ ਫਰਕ ਨਾਲ ਚੋਟੀ 'ਤੇ ਹੈ। ਇੰਡੋਨੇਸ਼ੀਆ ਖਿਲਾਫ ਜਿੱਤ ਜਾਂ ਡਰਾਅ ਨਾਲ ਹੀ ਭਾਰਤ ਕੁਆਰਟਰ ਫਾਈਨਲ ਵਿਚ ਪਹੁੰਚ ਜਾਵੇਗਾ। ਹਾਲਾਂਕਿ ਹਾਰ ਨਾਲ ਉਸ ਦਾ ਸਫਰ ਖਤਮ ਹੋ ਸਕਦਾ ਹੈ ਪਰ ਇਸ ਤਰ੍ਹਾਂ ਉਦੋਂ ਹੋਵੇਗਾ, ਜਦੋਂ ਇਸੇ ਸਮੇਂ ਹੋਣ ਵਾਲਾ ਈਰਾਨ ਅਤੇ ਵੀਅਤਨਾਮ ਵਿਚਾਲੇ ਮੈਚ ਡਰਾਅ 'ਤੇ ਖਤਮ ਹੋਵੇਗਾ।