ਇਟਲੀ ਅਤੇ ਨਾਰਵੇ ਦਾ ਦੌਰਾ ਕਰੇਗੀ ਭਾਰਤ ਦੀ ਅੰਡਰ-17 ਮਹਿਲਾ ਟੀਮ

06/17/2022 3:17:38 PM

ਨਵੀਂ ਦਿੱਲੀ (ਏਜੰਸੀ) : ਭਾਰਤ ਦੀ ਅੰਡਰ-17 ਮਹਿਲਾ ਟੀਮ ਆਗਾਮੀ ਫੀਫਾ ਅੰਡਰ-17 ਵਿਸ਼ਵ ਕੱਪ ਦੀ ਤਿਆਰੀ ਦੇ ਸਿਲਸਿਲੇ ਵਿਚ 2 ਟੂਰਨਾਮੈਂਟਾਂ ਵਿਚ ਹਿੱਸਾ ਲੈਣ ਲਈ ਇਟਲੀ ਅਤੇ ਨਾਰਵੇ ਦੀ ਯਾਤਰਾ ਕਰੇਗੀ। ਭਾਰਤ ਅਕਤੂਬਰ-ਨਵੰਬਰ ਵਿੱਚ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਭਾਰਤੀ ਨੌਜਵਾਨ ਟੀਮ ਯੂਰਪ ਦੇ ਇਸ ਦੌਰੇ ਦੌਰਾਨ 2 ਟੂਰਨਾਮੈਂਟਾਂ ਵਿੱਚ ਹਿੱਸਾ ਲਵੇਗੀ। ਇਹ 22 ਤੋਂ 26 ਜੂਨ ਤੱਕ ਇਟਲੀ ਵਿੱਚ ਹੋਣ ਵਾਲੇ 6ਵੇਂ ਟੋਰਨੀਓ ਮਹਿਲਾ ਫੁੱਟਬਾਲ ਟੂਰਨਾਮੈਂਟ ਅਤੇ 1 ਤੋਂ 7 ਜੁਲਾਈ ਤੱਕ ਨਾਰਵੇ ਵਿੱਚ ਹੋਣ ਵਾਲੇ ਓਪਨ ਨੌਰਡਿਕ ਅੰਡਰ-16 ਟੂਰਨਾਮੈਂਟ ਵਿੱਚ ਖੇਡਣਗੀਆਂ।

ਭਾਰਤੀ ਟੀਮ ਪਹਿਲੀ ਵਾਰ ਨੋਰਡਿਕ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਦੀ ਪ੍ਰੈਸ ਰਿਲੀਜ਼ ਅਨੁਸਾਰ ਭਾਰਤ ਦਾ ਸਾਹਮਣਾ 22 ਜੂਨ ਨੂੰ ਇਟਲੀ ਨਾਲ ਹੋਵੇਗਾ। ਇਸ ਮੁਕਾਬਲੇ ਵਿੱਚ ਭਾਰਤ ਤੋਂ ਇਲਾਵਾ ਚਿਲੀ, ਇਟਲੀ ਅਤੇ ਮੈਕਸੀਕੋ ਵੀ ਹਿੱਸਾ ਲੈਣਗੇ। ਨਾਰਵੇ ਵਿੱਚ ਓਪਨ ਨੌਰਡਿਕ ਟੂਰਨਾਮੈਂਟ ਵਿੱਚ 8 ਟੀਮਾਂ ਨੀਦਰਲੈਂਡ, ਭਾਰਤ, ਨਾਰਵੇ, ਆਈਸਲੈਂਡ, ਡੈਨਮਾਰਕ, ਫੈਰੋ ਆਈਲੈਂਡਜ਼, ਫਿਨਲੈਂਡ ਅਤੇ ਸਵੀਡਨ ਇੱਕ-ਦੂਜੇ ਵਿਰੁੱਧ ਖੇਡਣਗੀਆਂ। ਭਾਰਤ ਦਾ ਸਾਹਮਣਾ 1 ਜੁਲਾਈ ਨੂੰ ਨੀਦਰਲੈਂਡ ਨਾਲ ਹੋਵੇਗਾ। ਮੁੱਖ ਕੋਚ ਥਾਮਸ ਡੇਨਰਬੀ ਨੇ ਇਸ ਦੌਰੇ ਲਈ 23 ਖਿਡਾਰੀਆਂ ਦੀ ਚੋਣ ਕੀਤੀ ਹੈ।

ਯੂਰਪੀ ਦੌਰੇ ਲਈ ਭਾਰਤੀ ਟੀਮ:
ਗੋਲਕੀਪਰ:
ਮੋਨਾਲੀਸਾ ਦੇਵੀ, ਹੇਮਪ੍ਰਿਆ ਸੇਰਾਮ, ਕੀਸ਼ਮ ਮੇਲੋਡੀ ਚਾਨੂ। 
ਬਚਾਅ ਪੱਖ: ਅਸਤਮ ਓਰਾਓਂ, ਕਾਜਲ, ਭੂਮਿਕਾ ਮਾਨੇ, ਨਕੇਤਾ, ਪੂਰਨਿਮਾ ਕੁਮਾਰੀ, ਸ਼ੁਭਾਂਗੀ ਸਿੰਘ, ਸੁਧਾ ਅੰਕਿਤਾ ਟਿਰਕੀ, ਵਰਸ਼ਿਕਾ।
ਮੱਧ ਕਤਾਰ: ਬਬੀਨਾ ਦੇਵੀ, ਗਲੇਡਿਸ ਜ਼ੋਨਨਸਾਂਗੀ, ਮੀਸ਼ਾ ਭੰਡਾਰੀ, ਪਿੰਕੂ ਦੇਵੀ, ਨੀਤੂ ਲਿੰਡਾ, ਸ਼ੈਲਜਾ 
ਫਰੰਟਲਾਈਨ: ਅਨੀਤਾ ਕੁਮਾਰੀ, ਨੇਹਾ ਡੀ, ਰੇਜੀਆ ਦੇਵੀ ਲੈਸ਼ਰਾਮ, ਸ਼ੈਲੀਆ ਦੇਵੀ, ਲਿੰਡਾ ਕੋਮ ਸਰਟੋ।


cherry

Content Editor

Related News