ਭਾਰਤੀ ਖਿਡਾਰੀ ਦੀ ਜਿੱਤ ਤੋਂ ਖੁਸ਼ ਹੋ ਵਿਦੇਸ਼ੀ ਕੋਚ ਨੇ ਨਿਭਾਇਆ ਆਪਣਾ ਵਾਅਦਾ, ਮੁੰਡਵਾ ਲਿਆ ਸਿਰ

Monday, Oct 20, 2025 - 12:23 PM (IST)

ਭਾਰਤੀ ਖਿਡਾਰੀ ਦੀ ਜਿੱਤ ਤੋਂ ਖੁਸ਼ ਹੋ ਵਿਦੇਸ਼ੀ ਕੋਚ ਨੇ ਨਿਭਾਇਆ ਆਪਣਾ ਵਾਅਦਾ, ਮੁੰਡਵਾ ਲਿਆ ਸਿਰ

ਗ੍ਰੀਸ (ਯੂ. ਐੱਨ. ਆਈ.)– ਭਾਰਤ ਦੇ ਵਿਦੇਸ਼ੀ ਟ੍ਰੈਪ ਸ਼ੂਟਿੰਗ ਕੋਚ ਤੇ ਸਾਬਕਾ ਓਲੰਪਿਕ ਚੈਂਪੀਅਨ ਪੀਟਰ ਵਿਲਸਨ ਨੇ ਏਥੇਨਜ਼ ਵਿਚ ਆਈ. ਐੱਸ. ਐੱਸ. ਐੱਫ. ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ 2025 ਵਿਚ ਜ਼ੋਰਾਵਰ ਸਿੰਘ ਸੰਧੂ ਦੇ ਕਾਂਸੀ ਤਮਗਾ ਜਿੱਤਣ ਦੀ ਖੁਸ਼ੀ ਵਿਚ ਬਾਅਦ ਦੇ ਵਾਅਦੇ ਦੇ ਅਨੁਸਾਰ ਆਪਣਾ ਸਿਰ ਮੁੰਡਵਾ ਲਿਆ।

ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਇਕ ਵਾਰ ਮੁੜ ਛਾਇਆ ਸੋਗ ! ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ

 
 
 
 
 
 
 
 
 
 
 
 
 
 
 
 

A post shared by ISSF - International Shooting Sport Federation (@issf_official)

ਵਿਸ਼ਵ ਸ਼ਾਟਗਨ ਨਿਸ਼ਾਨੇਬਾਜ਼ੀ ਵਿਚ ਸਭ ਤੋਂ ਪ੍ਰਭਾਵਸ਼ਾਲੀ ਨਾਵਾਂ ਵਿਚੋਂ ਇਕ ਵਿਲਸਨ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਸਦੇ ਕਿਸੇ ਖਿਡਾਰੀ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਿਆ ਤਾਂ ਉਹ ਆਪਣਾ ਸਿਰ ਮੁੰਡਵਾਏਗਾ।

ਇਹ ਵੀ ਪੜ੍ਹੋ: ਦੀਵਾਲੀ ਵਾਲੇ ਦਿਨ ਅਮਰੀਕਾ ਤੋਂ ਆਈ ਮੰਦਭਾਗੀ ਖਬਰ; ਸੜਕ ਹਾਦਸੇ 'ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ

ਜ਼ੋਰਾਵਰ ਸਿੰਘ ਸੰਧੂ ਦਾ ਇਹ ਕਾਂਸੀ ਤਮਗਾ 2006 ਦੇ ਬਾਅਦ ਤੋਂ ਵਿਸ਼ਵ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ ਟ੍ਰੈਪ ਪ੍ਰਤੀਯੋਗਿਤਾ ਵਿਚ ਭਾਰਤ ਦਾ ਪਹਿਲਾ ਤਮਗਾ ਹੈ ਤੇ ਸ਼ਰਤ ਦੇ ਅਨੁਸਾਰ ਬ੍ਰਿਟਿਸ਼ ਧਾਕੜ ਨੇ ਆਪਣਾ ਵਾਅਦਾ ਨਿਭਾਇਆ।

ਇਹ ਵੀ ਪੜ੍ਹੋ: ਮਸ਼ਹੂਰ Singer ਦੇ ਲਾਈਵ ਸ਼ੋਅ 'ਚ ਹੋ ਗਿਆ ਹੰਗਾਮਾ, ਨੌਜਵਾਨਾਂ ਨੇ ਕੀਤੇ ਗੰਦੇ ਇਸ਼ਾਰੇ, ਭੱਖ ਗਿਆ ਮਾਹੌਲ

ਜ਼ਿਕਰਯੋਗ ਹੈ ਕਿ ਭਾਰਤ ਦੇ ਜ਼ੋਰਾਵਰ ਸਿੰਘ ਸੰਧੂ ਨੇ 48 ਸਾਲ ਦੀ ਉਮਰ ਵਿਚ ਇਤਿਹਾਸ ਰਚਦੇ ਹੋਏ ਆਈ. ਐੱਸ. ਐੱਸ. ਐੱਫ. ਵਿਸ਼ਵ ਚੈਂਪੀਅਨਸ਼ਿਪ ਸ਼ਾਟਗਨ 2025 ਵਿਚ ਸ਼ੁੱਕਰਵਾਰ ਨੂੰ ਪੁਰਸ਼ ਟ੍ਰੈਪ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ: MP ਰਾਘਵ ਚੱਢਾ ਬਣੇ ਪਿਤਾ, ਪਤਨੀ ਪਰਿਣੀਤੀ ਨੇ ਦਿੱਤਾ ਪੁੱਤ ਨੂੰ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News