ਭਾਰਤੀ ਮੱਧਕ੍ਰਮ ਨਿਸ਼ਚਿਤ ਰੂਪ ਨਾਲ ਸੁਧਾਰ ਕਰ ਸਕਦੈ : ਮੰਧਾਨਾ

02/16/2020 12:29:56 PM

ਸਪੋਰਟਸ ਡੈਸਕ— ਫਾਰਮ ਵਿਚ ਚੱਲ ਰਹੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਮੰਨਣਾ ਹੈ ਕਿ ਮੱਧਕ੍ਰਮ ਦੀ ਅਨਿਰਤੰਰਤਾ ਨੂੰ ਦੇਖਦੇ ਹੋਏ ਭਾਰਤ ਦੀਆਂ ਚੋਟੀ ਚਾਰ ਖਿਡਾਰਨਾਂ ਨੂੰ 21 ਫਰਵਰੀ ਤੋਂ ਆਸਟਰੇਲੀਆ ਵਿਚ ਸ਼ੁਰੂ ਹੋਣ ਵਾਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੌਰਾਨ ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨੀ ਪਵੇਗੀ। ਭਾਰਤ ਦੇ ਮੱਧਕ੍ਰਮ ਦਾ ਪ੍ਰਦਰਸ਼ਨ ਨਿਰੰਤਰ ਨਹੀਂ ਰਿਹਾ ਹੈ ਤੇ ਲਗਾਤਾਰ ਅਸਫਲਤਾਵਾਂ ਦਾ ਖਮਿਆਜ਼ਾ ਟੀਮ ਨੂੰ ਭੁਗਤਣਾ ਪਿਆ ਹੈ।PunjabKesari ਸਾਲ 2017 ਵਿਸ਼ਵ ਕੱਪ ਫਾਈਨਲ ਵਿਚ ਭਾਰਤ ਨੇ 7 ਵਿਕਟਾਂ 28 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਸਨ ਤੇ ਟੀਮ ਇੰਗਲੈਂਡ ਹੱਥੋਂ 9 ਦੌੜਾਂ ਨਾਲ ਹਾਰ ਗਈ ਸੀ। ਉਥੇ ਹੀ ਹਾਲ ਵਿਚ ਤਿਕੋਣੀ ਸੀਰੀਜ਼ ਦੇ ਫਾਈਨਲ ਵਿਚ ਆਸਟਰੇਲੀਆ ਵਿਰੁੱਧ 155 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੂਰੀ ਟੀਮ 144 ਦੌੜਾਂ 'ਤੇ ਸਿਮਟ ਗਈ ਸੀ, ਜਦਕਿ ਇਕ ਸਮੇਂ ਉਸਦਾ ਸਕੋਰ 3 ਵਿਕਟਾਂ 'ਤੇ 115 ਦੌੜਾਂ ਸੀ। ਮੰਧਾਨਾ ਨੇ ਕਿਹਾ, ''ਮੱਧਕ੍ਰਮ ਵਿਚ ਨਿਸ਼ਚਿਤ ਰੂਪ ਨਾਲ ਸੁਧਾਰ ਕੀਤਾ ਜਾ ਸਕਦਾ ਹੈ।''


Related News