ਭਾਰਤ ਦੀ ਪ੍ਰਾਚੀ ਯਾਦਵ ਨੇ ਪੈਰਾਕੈਨੋ ਵਿਸ਼ਵ ਕੱਪ ''ਚ ਜਿੱਤਿਆ ਕਾਂਸੀ ਦਾ ਤਮਗ਼ਾ
Sunday, May 29, 2022 - 02:04 PM (IST)
ਨਵੀਂ ਦਿੱਲੀ- ਪੈਰਾਕੈਨੋ ਐਥਲੀਟ ਪ੍ਰਾਚੀ ਯਾਦਵ ਨੇ ਪੋਲੈਂਡ ਦੇ ਪੋਂਜਨਾਨ 'ਚ ਚਲ ਰਹੇ ਪੈਰਾਕੈਨੋ ਵਿਸ਼ਵ ਕੱਪ ਦੀ ਮਹਿਲਾ ਵੀਐੱਲ2 200 ਮੀਟਰ ਮੁਕਾਬਲੇ 'ਚ ਕਾਂਸੀ ਤਮਗ਼ਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਪੈਰਾਕੈਨੋ ਐਥਲੀਟ ਹੈ।
ਪ੍ਰਾਚੀ ਨੇ 1:04.71 ਸਕਿੰਟ ਦੇ ਸਮੇਂ ਨਾਲ ਕਾਂਸੀ ਤਮਗ਼ਾ ਜਿੱਤਿਆ। ਉਹ ਕੈਨੇਡਾ ਦੀ ਚਾਂਦੀ ਦਾ ਤਮਗ਼ਾ ਜੇਤੂ ਬ੍ਰਿਆਨਾ ਹੇਨੇਸੀ (1:01.58s) ਤੇ ਸੋਨ ਤਮਗ਼ਾ ਜੇਤੂ ਆਸਟਰੇਲੀਆ ਦੀ ਸੁਜਾਨ ਸੇਪੇਲ (1:01.54s) ਤੋਂ ਪਿੱਛੇ ਰਹੀ। ਇਹ ਭਾਰਤ ਦਾ 26 ਮਈ ਤੋਂ ਸ਼ੁਰੂ ਹੋ ਕੇ ਐਤਵਾਰ ਖ਼ਤਮ ਹੋਣ ਵਾਲੀ ਪ੍ਰਤੀਯੋਗਿਤਾ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਦੂਜੇ ਪਾਸੇ ਮਨੀਸ਼ ਕੌਰਵ (ਕੇਐੱਲ ਪੁਰਸ਼ 200 ਮੀਟਰ) ਤੇ ਮਨਜੀਤ ਸਿੰਘ (ਵੀਐੱਲ2 ਪੁਰਸ਼ 200 ਮੀਟਰ) ਨੇ ਆਪਣੇ ਮੁਕਾਬਲਿਆਂ ਦੇ ਫਾਈਨਲਸ 'ਚ ਪ੍ਰਵੇਸ਼ ਕੀਤਾ ਜੋ ਟੂਰਨਾਮੈਂਟ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ। ਜੈਦੀਪ ਨੇ ਵੀਐੱਲ3 ਪੁਰਸ਼ 200 ਮੀਟਰ ਮੁਕਾਬਲੇ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਸੀ ਪਰ ਉਹ ਇਸ ਤੋਂ ਅੱਗੇ ਨਾ ਵਧ ਸਕੇ।