ਭਾਰਤ ਦੇ ਨਿਤਿਨ ਗੁਪਤਾ ਨੇ ਏਸ਼ੀਅਨ ਅੰਡਰ-18 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਚਾਂਦੀ ਦਾ ਤਗਮਾ
Wednesday, Apr 16, 2025 - 05:53 PM (IST)

ਨਵੀਂ ਦਿੱਲੀ- ਭਾਰਤ ਦੇ ਨਿਤਿਨ ਗੁਪਤਾ ਨੇ ਬੁੱਧਵਾਰ ਨੂੰ ਸਾਊਦੀ ਅਰਬ ਦੇ ਦਮਾਮ ਵਿੱਚ 6ਵੀਂ ਏਸ਼ੀਅਨ ਅੰਡਰ-18 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 5000 ਮੀਟਰ ਵਾਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਗੁਪਤਾ 20 ਮਿੰਟ 21.51 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਿਹਾ।
ਚੀਨ ਦੀ ਝੂ ਨਿੰਘਾਓ ਨੇ 20:21.50 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ। ਚੀਨੀ ਤਾਈਪੇ ਦੇ ਸ਼ੇਂਗ ਕਿਨ ਲੋ ਨੇ 21:37.88 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਸਤਾਰਾਂ ਸਾਲਾ ਗੁਪਤਾ ਨੇ ਪਿਛਲੇ ਮਹੀਨੇ ਪਟਨਾ ਵਿੱਚ ਹੋਈ ਰਾਸ਼ਟਰੀ ਯੁਵਾ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 19:24.48 ਸਕਿੰਟ ਦਾ ਨਿੱਜੀ ਸਰਵੋਤਮ ਸਮਾਂ ਕੱਢ ਕੇ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ ਸੀ।