ਭਾਰਤ ਦੀ ਸਭ ਤੋਂ ਖੂਬਸੂਰਤ ਗੋਲਫਰ ਸ਼ਰਮਿਲਾ ਨਿਕੋਲੇਟ (ਦੇਖੋ ਤਸਵੀਰਾਂ)
Tuesday, Oct 16, 2018 - 04:45 AM (IST)

ਨਵੀਂ ਦਿੱਲੀ— ਭਾਰਤ 'ਚ ਗੋਲਫ ਦਾ ਇਤਿਹਾਸ ਬਹੁਤ ਪੁਰਾਣਾ ਹੈ। ਰਾਜੇ-ਮਹਾਰਾਜਿਆਂ ਦੇ ਇਸ ਖੇਡ 'ਚ ਹੁਣ ਕਈ ਯੁਵਾ ਭਾਰਤੀ ਵੀ ਆਪਣੀ ਪਹਿਚਾਣ ਬਣਾ ਚੁੱਕੇ ਹਨ।
ਸ਼ਰਮਿਲਾ ਨੂੰ ਦੁਨੀਆ ਸਭ ਤੋਂ ਹਾਟ ਖਿਡਾਰੀਆਂ 'ਚੋਂ ਇਕ ਮੰਨਿਆ ਜਾਂਦਾ ਹੈ। ਸ਼ਰਮਿਲਾ ਯੂਰੋਪਿਅਨ ਟੂਰ 'ਚ ਕੁਆਲੀਫਾਈ ਕਰਨ ਵਾਲੀ ਸਭ ਤੋਂ ਯੰਗ ਗੋਲਫਰ ਹੈ। ਉਹ ਇੰਟਰਨੈੱਟ ਸੇਂਸੇਸ਼ਨ ਬਣਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।
ਇੰਸਟਾਗ੍ਰਾਮ 'ਤੇ ਇਸ ਦੇ ਗਲੈਮਰਸ ਅੰਦਾਜ ਨੂੰ ਫਾਲੋ ਵਾਲਿਆਂ ਦੀ ਕੋਈ ਘਾਟ ਨਹੀਂ ਹੈ। ਸ਼ਰਮਿਲਾ ਮੂਲ ਰੂਪ 'ਚ ਭਾਰਤੀ ਹੈ। ਸ਼ਰਮਿਲਾ ਦੀ ਮਾਤਾ ਸੁਰੇਖਾ ਭਾਰਤੀ ਹੈ, ਜਦਕਿ ਪਿਤਾ ਮਾਰਕ ਨਿਕੋਲੇਟ ਫਰਾਂਸ ਦੇ ਨਾਗਰਿਕ ਹਨ।
ਸ਼ਰਮਿਲਾ ਨੇ 11 ਸਾਲ ਦੀ ਉਮਰ ਤੋਂ ਹੀ ਗੋਲਫ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ 18 ਸਾਲ ਤੋਂ ਬਾਅਦ ਉਹ ਪ੍ਰੋਫੈਸ਼ਨਲ ਗੋਲਫਰ ਬਣ ਗਈ। ਉਨ੍ਹਾਂ ਨੇ ਹੁਣ ਤਕ 11 ਪ੍ਰ੍ਰੋਫੈਸ਼ਨਲ ਟਾਈਟਲਸ ਜਿੱਤੇ ਹਨ।
ਸ਼ਰਮਿਲਾ ਦੇ ਨਾਂ ਸਿਵਮਿੰਗ 'ਚ ਵੀ ਕਈ ਖਿਤਾਬ ਦਰਜ ਹਨ। ਉਹ ਨੈਸ਼ਨਲ ਸਭ ਜੂਨੀਅਰ ਸਿਵਮਿੰਗ ਚੈਪੀਅਨ ਵੀ ਰਹੀ ਹੈ। ਫਿੱਟਨੈੱਸ ਦੇ ਮਾਮਲੇ 'ਚ ਤਾਂ ਉਹ ਹਮੇਸ਼ਾ ਤੋਂ ਅੱਗੇ ਰਹੀ ਹੈ।