ਭਾਰਤ ਵਿਸ਼ਵ ਕੱਪ ਦਾ ਪ੍ਰਮੁੱਖ ਦਾਅਵੇਦਾਰ : ਅਹਿਮਦਜੇਈ

05/07/2019 11:17:06 PM

ਨਵੀਂ ਦਿੱਲੀ- ਵਿਸ਼ਵ ਕ੍ਰਿਕਟ ਦੀ ਉਭਰਦੀ ਹੋਈ ਟੀਮ ਅਫਗਾਨਿਸਤਾਨ ਦੇ ਮੁੱਖ ਚੋਣਕਾਰ ਦੌਲਤ ਖਾਨ ਅਹਿਮਦਜੇਈ ਦਾ ਮੰਨਣਾ ਹੈ ਕਿ ਭਾਰਤ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਖਿਤਾਬ ਜਿੱਤਣ ਦਾ ਮੁੱਖ ਦਾਅਵੇਦਾਰ ਹੈ। ਅਹਿਮਦਜੇਈ ਨੇ ਇੱਥੇ ਕਿਹਾ, ''ਮੇਰੀ ਨਜ਼ਰ ਵਿਚ ਭਾਰਤ ਇਕ ਜ਼ਬਰਦਸਤ ਟੀਮ ਹੈ ਤੇ ਉਹ ਖਿਤਾਬ ਦੀ ਦਾਅਵੇਦਾਰ ਹੈ। ਵਿਸ਼ਵ ਕੱਪ ਲਈ ਮੇਰੇ ਤਿੰਨ ਦਾਅਵੇਦਾਰ ਹਨ, ਭਾਰਤ ਤੋਂ ਇਲਾਵਾ ਮੇਜ਼ਬਾਨ ਇੰਗਲੈਂਡ ਬਿਹਤਰੀਨ ਟੀਮ ਹੈ ਤੇ ਉਸ ਨੂੰ ਆਪਣੇ ਮੈਦਾਨ ਵਿਚ ਖੇਡਣ ਦਾ ਫਾਇਦਾ ਮਿਲੇਗਾ, ਜਦਕਿ ਸਾਬਕਾ ਚੈਂਪੀਅਨ ਆਸਟਰੇਲੀਆ ਵੀ ਇਕ ਸ਼ਾਨਦਾਰ ਟੀਮ ਹੈ।''
ਅਫਗਾਨਿਸਤਾਨ ਦੀਆਂ ਨਜ਼ਰਾਂ ਵਿਸ਼ਵ ਕੱਪ ਦੇ ਸੈਮੀਫਾਈਨਲ 'ਤੇ—ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਸੀ. ਈ. ਓ. ਅਸਦੁਲੱਹਾ ਖਾਨ ਤੇ ਮੁੱਖ ਚੋਣਕਾਰ ਦੌਲਤ ਖਾਨ ਅਹਿਮਦਜੇਈ ਨੇ ਕਿਹਾ ਕਿ 2015 ਦੇ ਵਿਸ਼ਵ ਕੱਪ ਵਿਚ ਅਫਗਾਨਿਸਤਾਨ ਦੀ ਟੀਮ ਓਨੀ ਮਜ਼ਬੂਤ ਨਹੀਂ ਸੀ। ਟੀਮ ਵਿਚ ਰਾਸ਼ਿਦ ਖਾਨ ਵਰਗੇ ਵੱਡੇ ਸਟਾਰ ਨਹੀਂ ਸਨ ਪਰ ਇਸ ਵਾਰ  ਸਾਡੀ ਟੀਮ ਬਹੁਤ ਸੰਤੁਲਿਤ ਹੈ ਤੇ ਸਾਨੂੰ ਉਸ ਕੋਲੋਂ ਕਾਫੀ ਉਮੀਦਾਂ ਹਨ। ਅਸੀਂ ਵਿਸ਼ਵ ਕੱਪ ਵਿਚ ਸੈਮੀਫਾਈਨਲ ਨੂੰ ਆਪਣਾ ਟੀਚਾ ਮੰਨ ਕੇ ਚੱਲ ਰਹੇ ਹਾਂ।
ਅਫਗਾਨਿਸਤਾਨ ਦੀ ਵਿਸ਼ਵ ਕੱਪ ਟੀਮ ਨੂੰ ਅਮੂਲ ਤੋਂ ਮਿਲੇਗੀ ਤਾਕਤ -ਅਫਗਾਨਿਸਤਾਨ ਦੀ ਵਿਸ਼ਵ ਕੱਪ ਟੀਮ ਨੂੰ ਏਸ਼ੀਆ ਦੇ ਪ੍ਰਸਿੱਧ ਦੁੱਧ ਬ੍ਰਾਂਡ ਅਮੂਲ ਤੋਂ ਤਾਕਤ ਮਿਲੇਗੀ। ਅਮੂਲ ਵਿਸ਼ਵ ਕੱਪ ਵਿਚ ਅਫਗਾਨਿਸਤਾਨ ਟੀਮ ਦਾ ਮੁੱਖ ਸਪਾਂਸਰ ਹੋਵੇਗਾ। ਅਮੂਲ ਦਾ ਲੋਗੋ ਅਫਗਾਨਿਸਤਾਨ ਟੀਮ ਦੇ ਖਿਡਾਰੀਆਂ ਦੀ ਜਰਸੀ  ਤੇ ਟੀਮ ਦੀ ਟ੍ਰੇਨਿੰਗ ਕਿੱਟ 'ਤੇ ਵੀ ਦਿਖਾਈ ਦੇਵੇਗਾ।


Gurdeep Singh

Content Editor

Related News