ਭਾਰਤ ਦੇ ਜੂਨੀਅਰਾਂ ਨੇ ਜਿੱਤ ਨਾਲ ਕੀਤੀ ਨੀਦਰਲੈਂਡ ਦੌਰੇ ਦੀ ਸ਼ੁਰੂਆਤ
Sunday, Oct 15, 2023 - 04:22 PM (IST)
ਨੀਦਰਲੈਂਡ– ਭਾਰਤੀ ਸਬ ਜੂਨੀਅਰ ਅੰਡਰ-17 ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਨੇ ਸੀਨੀਅਰ ਈ. ਡੀ. ਈ. ਮਹਿਲਾ ਤੇ ਪੁਰਸ਼ ਟੀਮਾਂ ਵਿਰੁੱਧ ਆਪਣੇ-ਆਪਣੇ ਮੈਚਾਂ ਵਿਚ ਜਿੱਤ ਨਾਲ ਆਪਣੇ ਇਤਿਹਾਸਕ ਪਹਿਲੇ ਦੌਰੇ ਦੀ ਸ਼ੁਰੂਆਤ ਕੀਤੀ। ਮਹਿਲਾ ਟੀਮ ਨੇ 3-2 ਨਾਲ ਜਿੱਤ ਹਾਸਲ ਕੀਤੀ ਜਦਕਿ ਪੁਰਸ਼ ਟੀਮ ਨੇ 8-0 ਨਾਲ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ : CWC 23: ਸ਼ਰਮਨਾਕ ਹਾਰ ਤੋਂ ਬਾਅਦ ਕੋਹਲੀ ਤੋਂ ਜਰਸੀ ਲੈਣ 'ਤੇ ਬਾਬਰ ਆਜ਼ਮ 'ਤੇ ਭੜਕੇ ਵਸੀਮ ਅਕਰਮ
ਮਹਿਲਾ ਵਰਗ ਵਿਚ ਈ. ਡੀ. ਈ. ਵਲੋਂ ਸ਼ੁਰੂਆਤੀ ਬੜ੍ਹਤ ਲੈਣ ਦੇ ਬਾਵਜੂਦ ਰਵੀਨਾ, ਕਰੁਣਾ ਮਿੰਜ ਤੇ ਭਾਵਿਆ ਦੇ ਗੋਲ ਨੇ ਭਾਰਤ ਨੂੰ 3-1 ਦੀ ਬੜ੍ਹਤ ਦਿਵਾਈ ਜਦਕਿ ਤੀਜੇ ਕੁਆਰਟਰ ਵਿਚ ਈ. ਡੀ. ਈ. ਨੇ ਸਕੋਰ ਲਾਈਨ ਨੂੰ 3-2 ਤਕ ਲਿਆਉਣ ਲਈ ਕਾਫੀ ਪਸੀਨਾ ਵਹਾਇਆ।
ਇਹ ਵੀ ਪੜ੍ਹੋ : CWC 23 : ਭਾਰਤ-ਪਾਕਿ ਮੈਚ 'ਚ ਗਲਤ ਜਰਸੀ ਪਹਿਨੇ ਦਿਖੇ ਵਿਰਾਟ ਕੋਹਲੀ
ਪੁਰਸ਼ਾਂ ਦੀ ਖੇਡ ਵਿਚ ਭਾਰਤ ਨੇ ਪੂਰੇ ਮੈਚ ਵਿਚ ਆਪਣਾ ਦਬਦਬਾ ਬਣਾਈ ਰੱਖਿਆ। ਆਸ਼ੂ ਮੌਰਿਆ ਨੇ ਪਹਿਲਾ ਗੋਲ ਕੀਤਾ। ਉਸ ਤੋਂ ਬਾਅਦ ਅਜੀਤ ਯਾਦਵ ਨੇ ਹੈਟ੍ਰਿਕ, ਰੋਹਿਤ ਇਰੇਂਗਬਾਮ ਸਿੰਘ ਨੇ ਦੋ ਗੋਲ ਕੀਤੇ ਤੇ ਸਰਜਨ ਯਾਦਵ ਤੇ ਰਾਹੁਲ ਰਾਜਭਰ ਨੇ ਗੋਲ ਕੀਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ