ਭਾਰਤ ਦੇ ਜੂਨੀਅਰ ਟੇਬਲ ਟੈਨਿਸ ਖਿਡਾਰੀਆਂ ਨੇ ਥਾਈਲੈਂਡ ਓਪਨ ''ਚ ਜਿੱਤੇ 4 ਕਾਂਸੀ ਤਮਗੇ
Monday, May 20, 2019 - 12:47 AM (IST)

ਬੈਂਕਾਕ— ਭਾਰਤ ਦੇ ਨੋਜਵਾਨ ਟੇਬਲ ਟੈਨਿਸ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਐੱਸ. ਈ. ਟੀ. ਥਾਈਲੈਂਡ ਜੂਨੀਅਰ ਐਂਡ ਕੈਡੇਟ ਓਪਨ 'ਚ ਐਤਵਾਰ ਨੂੰ 4 ਕਾਂਸੀ ਤਮਗੇ ਜਿੱਤੇ। ਓਸਿਕ ਘੋਸ਼ ਤੇ ਆਸ਼ੀਸ਼ ਜੈਨ, ਸਯਾਨੀ ਪਾਂਡਾ ਤੇ ਜੂਨੀਅਰ ਬਵਾਏਜ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ 'ਚ ਜਗ੍ਹਾਂ ਬਣਾਈ ਪਰ ਆਖਰੀ ਚਾਰ ਦੇ ਮੁਕਾਬਲੇ 'ਚ ਹਾਰ ਦੇ ਨਾਲ ਉਨ੍ਹਾਂ ਨੂੰ ਕਾਂਸੀ ਦੇ ਤਮਗਿਆਂ ਨਾਲ ਸੰਤੋਸ਼ ਹੋਣਾ ਪਿਆ। ਓਸਿਕ ਨੇ ਹਾਂਗਕਾਂਗ ਦੇ ਅਨੁਭਵੀ ਖਿਡਾਰੀ ਮਾਸਾ ਹਿਕੋ ਯਾਨ ਨੂੰ ਕੁਆਟਰ ਫਾਈਨਲ 'ਚ 3-1 ਨਾਲ ਹਰਾਇਆ ਪਰ ਉਹ ਸੈਮੀਫਾਈਨਲ 'ਚ ਸਿੰਘਾਪੁਰ ਦੇ ਤਾਨ ਨਿਕੋਲਸ ਹੱਥੋਂ 1-3 ਨਾਲ ਹਾਰ ਗਈ। ਆਸ਼ੀਸ਼ ਵੀ ਥਾਈਲੈਂਡ ਦੇ ਵੋਰਾਸੇਟ ਬੀ 'ਤੇ 3-0 ਦੀ ਜਿੱਤ ਦੇ ਨਾਲ ਸੈਮੀਫਾਈਨਲ 'ਚ ਪਹੁੰਚਣ 'ਚ ਸਫਲ ਰਹੇ ਪਰ ਉਹ ਸਿੰਘਾਪੁਰ ਦੇ ਲੇ ਇਲੀਵਰਥ ਦੇ ਹੱਥੋਂ 1-3 ਨਾਲ ਹਾਰ ਗਏ।