ਏਸ਼ੀਆਈ ਅੰਡਰ-15 ਤੇ ਅੰਡਰ-17 ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ
Monday, Apr 21, 2025 - 10:47 AM (IST)

ਅਮਾਨ (ਜੌਰਡਨ)– ਭਾਰਤ ਨੇ ਏਸ਼ੀਆਈ ਅੰਡਰ-15 ਤੇ ਅੰਡਰ-17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਹਾਰਦਿਕ ਦਹੀਆ ਤੇ ਰੁਦ੍ਰਾਕਸ਼ ਸਿੰਘ ਦੀ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਅੰਡਰ-15 ਲੜਕਿਆਂ ਦੇ ਵਰਗ ਵਿਚ ਹਾਰਦਿਕ (43 ਕਿ. ਗ੍ਰਾ.) ਨੇ ਕ੍ਰਿਗਿਸਤਾਨ ਦੇ ਕੁਬਨਿਚਬੇਕ ਬੋਲੂਲਸ਼ੋਵ ਨੂੰ 5-0 ਨਾਲ ਹਰਾਇਆ। ਰੁਦ੍ਰਾਕਸ਼ (46 ਕਿ. ਗ੍ਰਾ.) ਨੇ ਇਸ ਤੋਂ ਬਾਅਦ ਮੰਗੋਲੀਆ ਦੇ ਇਬ੍ਰਾਹਿਮ ਮਰਾਲ ਨੂੰ 5-0 ਨਾਲ ਆਸਾਨੀ ਨਾਲ ਹਰਾਇਆ। ਇਹ ਪ੍ਰਤੀਯੋਗਿਤਾ ਹੈ, ਜਿਸ ਦਾ ਆਯੋਜਨ ਏਸ਼ੀਆਈ ਮੁੱਕੇਬਾਜ਼ੀ ਕਰ ਰਿਹਾ ਹੈ। ਇਸ ਏਸ਼ੀਆਈ ਓਲੰਪਿਕ ਪ੍ਰੀਸ਼ਦ ਤੇ ਨਵਗਠਿਤ ਵਿਸ਼ਵ ਮੁੱਕੇਬਾਜ਼ੀ ਦੋਵਾਂ ਦਾ ਸਮਰਥਨ ਹਾਸਲ ਹੈ। ਭਾਰਤ ਨੇ ਟੂਰਨਾਮੈਂਟ ਵਿਚ 56 ਮੈਂਬਰੀ ਟੀਮ ਉਤਾਰੀ ਹੈ।