ਭਾਰਤ ਨੂੰ 41 ਸਾਲਾਂ ਬਾਅਦ ਘੋੜਸਵਾਰੀ ਦੀ ਡ੍ਰੈਸੇਜ ਟੀਮ ਨੇ ਦਿਵਾਇਆ ਸੋਨ ਤਮਗਾ
Wednesday, Sep 27, 2023 - 05:02 PM (IST)
ਹਾਂਗਜੂ–ਭਾਰਤ ਦੇ ਹਿਰਦੇ ਛੇਦਾ, ਅਨੁਸ਼ ਅਗਰਵਾਲ, ਦਿਵਿਆਕ੍ਰਿਤੀ ਸਿੰਘ ਅਤੇ ਸੁਦੀਪਤੀ ਹਜੇਲਾ ਦੀ ਡ੍ਰੈਸੇਜ ਟੀਮ ਨੇ ਏਸ਼ੀਆਈ ਖੇਡਾਂ ਦੇ ਘੋੜਸਵਾਰੀ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ। 19ਵੀਂ ਏਸ਼ੀਆਈ ਖੇਡਾਂ ’ਚ ਅਨੁਸ਼ ਅਗਰਵਾਲ 71.088 ਅੰਕਾਂ ਦੇ ਸਕੋਰ ਨਾਲ ਸਭ ਤੋਂ ਅੱਗੇ ਰਹੇ।
ਹਿਰਦੇ ਛੇਦਾ 69.941 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੇ ਜਦਕਿ ਦਿਵਿਆਕ੍ਰਿਤੀ ਸਿੰਘ ਨੇ 68.176 ਅੰਕ ਹਾਸਲ ਕੀਤੇ ਅਤੇ ਸੁਦੀਪਤੀ ਹਜੇਲਾ ਨੇ 66.706 ਅੰਕ ਆਪਣੇ ਨਾਂ ਕੀਤੇ। ਭਾਰਤੀ ਟੀਮ ਦੇ ਕੁੱਲ ਸਕੋਰ ’ਚ ਬੈਸਟ-3 ਸਕੋਰ ਅਨੁਸ਼ ਅਗਰਵਾਲ, ਹਿਰਦੇ ਛੇਦਾ, ਦਿਵਿਆਕ੍ਰਿਤੀ ਸਿੰਘ ਦਾ ਕੁੱਲ ਜੋੜ ਸਕੋਰ 209.205 ਰਿਹਾ ਅਤੇ ਉਸ ਨੇ ਸੋਨ ਤਮਗਾ ਜਿੱਤਿਆ, ਉੱਧਰ ਚੀਨ ਦੀ ਹੁਆਂਗ ਝੁਓਕਿਨ (68.176), ਰਾਵ ਜਿਯਾਯੀ (69.265) ਲੈਨ ਚਾਓ (67.441) ਦਾ ਸਾਂਝਾ ਸਕੋਰ 204.882 ਰਿਹਾ ਅਤੇ ਉਸ ਨੂੰ ਚਾਂਦੀ ਤਮਗਾ ਮਿਲਿਆ। ਜ਼ਿਕਰਯੋਗ ਹੈ ਕਿ 1982 ਤੋਂ ਬਾਅਦ 41 ਸਾਲਾਂ ਬਾਅਦ ਭਾਰਤ ਨੂੰ ਘੋੜਸਵਾਰੀ ’ਚ ਸੋਨ ਤਮਗਾ ਮਿਲਿਆ ਹੈ।
ਇਹ ਵੀ ਪੜ੍ਹੋ : ਦਿਵਿਆਂਸ਼ ਅਤੇ ਰਮਿਤਾ ਦੀ ਜੋੜੀ ਰੋਮਾਂਚਕ ਮੁਕਾਬਲੇ ਤੋਂ ਬਾਅਦ ਤਮਗੇ ਤੋਂ ਖੁੰਝੀ
ਕੌਮਾਂਤਰੀ ਮੰਚ ’ਤੇ ਭਾਰਤ ਨੂੰ ਸਨਮਾਨ ਦਿਵਾਇਆ
‘ਇਹ ਬਹੁਤ ਮਾਣ ਦੀ ਗੱਲ ਹੈ ਕਿ ਕਈ ਦਹਾਕਿਆਂ ਬਾਅਦ ਸਾਡੀ ਘੋੜਸਵਾਰੀ ਡ੍ਰੈਸੇਜ ਟੀਮ ਨੇ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਿਆ ਹੈ! ਹਿਰਦੇ ਛੇਦਾ, ਅਨੁਸ਼ ਅਗਰਵਾਲ, ਦਿਵਿਆਕ੍ਰਿਤੀ ਸਿੰਘ ਅਤੇ ਸੁਦੀਪਤੀ ਹਜੇਲਾ ਨੇ ਟੀਮ ਦੇ ਰੂਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਕੌਮਾਂਤਰੀ ਮੰਚ ’ਤੇ ਭਾਰਤ ਨੂੰ ਸਨਮਾਨ ਦਿਵਾਇਆ ਹੈ। ਮੈਂ ਇਸ ਇਤਿਹਾਸਕ ਪ੍ਰਾਪਤੀ ਲਈ ਟੀਮ ਨੂੰ ਹਾਰਦਿਕ ਵਧਾਈ ਦਿੰਦਾ ਹਾਂ।’-ਨਰਿੰਦਰ ਮੋਦੀ, ਪ੍ਰਧਾਨ ਮੰਤਰੀ
ਇਹ ਵੀ ਪੜ੍ਹੋ : ਭਾਰਤੀ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਨਾਲ ਹਰਾਇਆ
1986 ’ਚ ਜਿੱਤਿਆ ਸੀ ਡ੍ਰੈਸੇਜ ’ਚ ਆਖਰੀ ਤਮਗਾ
ਭਾਰਤ ਨੇ ਕਾਂਸੀ ਤਮਗੇ ਦੇ ਰੂਪ ’ਚ ਡ੍ਰੈਸੇਜ ’ਚ ਪਿਛਲ ਤਮਗਾ 1986 ’ਚ ਜਿੱਤਿਆ ਸੀ। ਭਾਰਤ ਨੇ ਘੋੜਸਵਾਰੀ ’ਚ ਪਿਛਲਾ ਸੋਨ ਤਮਗਾ ਨਵੀਂ ਦਿੱਲੀ ’ਚ 1982 ’ਚ ਹੋਈਆਂ ਏਸ਼ੀਆਈ ਖੇਡਾਂ ’ਚ ਜਿੱਤਿਆ ਸੀ। ਉਦੋਂ ਭਾਰਤ ਨੇ ਇਵੈਨਟਿੰਗ ਅਤੇ ਟੈਂਟ ਪੈਗਿੰਗ ਮੁਕਾਬਲਿਆਂ ’ਚ 3 ਸੋਨ ਤਮਗੇ ਜਿੱਤੇ ਸਨ। ਰਘੁਬੀਰ ਸਿੰਘ ਨੇ 1982 ’ਚ ਵਿਅਕਤੀਗਤ ਇਵੈਨਟਿੰਗ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਗੁਲਾਮ ਮੁਹੰਮਦ ਖਾਨ, ਬਿਸ਼ਾਲ ਸਿੰਘ ਅਤੇ ਮਿਲਖਾ ਸਿੰਘ ਦੇ ਨਾਲ ਮਿਲ ਕੇ ਟੀਮ ਸੋਨ ਤਮਗਾ ਵੀ ਜਿੱਤਿਆ ਸੀ। ਰੁਪਿੰਦਰ ਸਿੰਘ ਬਰਾੜ ਨੇ ਵਿਅਕਤੀਗਤ ਟੈਂਟ ਪੈਗਿੰਗ ’ਚ ਭਾਰਤ ਨੂੰ ਤੀਜਾ ਸੋਨ ਤਮਗਾ ਦਿਵਾਇਆ ਸੀ।
ਇਸ ਤਰ੍ਹਾਂ ਮਿਲਦੇ ਹਨ ਅੰਕ
ਡ੍ਰੈਸੇਜ ਮੁਕਾਬਲਿਆਂ ’ਚ ਘੋੜੇ ਅਤੇ ਰਾਈਡਰ ਦੇ ਪ੍ਰਦਰਸ਼ਨ ਨੂੰ ਕਈ ਮੂਵਮੈਂਟ ’ਤੇ ਪਰਖਿਆ ਜਾਂਦਾ ਹੈ। ਹਰੇਕ ਮੂਵਮੈਂਟ ’ਤੇ 10 ’ਚੋਂ ਅੰਕ (0-10 ਤੱਕ) ਮਿਲਦੇ ਹਨ। ਹਰੇਕ ਰਾਈਡਰ ਦਾ ਕੁੱਲ ਸਕੋਰ ਹੁੰਦਾ ਹੈ ਅਤੇ ਉਥੋਂ ਪ੍ਰਤੀਸ਼ਤ ਕੱਢਿਆ ਜਾਂਦਾ ਹੈ। ਸਭ ਤੋਂ ਵਧ ਪ੍ਰਤੀਸ਼ਤ ਵਾਲਾ ਰਾਈਡਰ ਆਪਣੇ ਵਰਗ ਦਾ ਜੇਤੂ ਹੁੰਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711