ਭਾਰਤ ਦੇ ਹਰਿਕ੍ਰਿਸ਼ਣਾ ਨੇ ਜਿੱਤੀ ਸੇਜ਼ ਇੰਟਰਨੈਸ਼ਨਲ ਸ਼ਤਰੰਜ ਟਰਾਫੀ

Wednesday, Jun 20, 2018 - 12:08 AM (IST)

ਪਰਾਗ— ਭਾਰਤੀ ਗ੍ਰੈਂਡ ਮਾਸਟਰ ਪੋਂਟਾਲਾ ਹਰਿਕ੍ਰਿਸ਼ਣਾ ਨੇ ਪਰਾਗ ਵਿਚ ਆਯੋਜਿਤ ਹੋਣ ਵਾਲੀ ਵੱਕਾਰੀ ਸੇਜ਼ ਇੰਟਰਨੈਸ਼ਨਲ ਸ਼ਤਰੰਜ ਟਰਾਫੀ ਮੇਜ਼ਬਾਨ ਚੈੱਕ ਗਣਰਾਜ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਡੇਵਿਡ ਨਵਾਰਾ ਨੂੰ 12 ਮੈਚਾਂ ਦੀ ਸੀਰੀਜ਼ ਵਿਚ 7.5 ਅੰਕਾਂ ਫਰਕ ਨਾਲ ਹਰਾ ਕੇ ਜਿੱਤ ਲਈ।
ਹਰੇਕ ਸਾਲ ਚੈੱਕ ਗਣਰਾਜ ਦੇ ਚੋਟੀ ਦੇ ਖਿਡਾਰੀ ਤੇ ਵਿਸ਼ਵ ਦੇ ਕਿਸੇ ਚੋਟੀ ਦੇ ਖਿਡਾਰੀ ਵਿਚਾਲੇ ਇਹ ਮੁਕਾਬਲਾ ਖੇਡਿਆ ਜਾਂਦਾ ਹੈ ਤੇ ਮੇਜ਼ਬਾਨ ਦੇਸ਼ ਲਈ ਇਹ ਬੇਹੱਦ ਮਹੱਤਵਪੂਰਨ ਮੁਕਾਬਲਾ ਹੁੰਦਾ ਹੈ। ਖੈਰ, ਇਸ ਜਿੱਤ ਵਿਚ ਵੱਡੀ ਗੱਲ ਇਹ ਰਹੀ ਕਿ ਹਰਿਕ੍ਰਿਸ਼ਣਾ ਇਕ ਸਮੇਂ 9 ਮੈਚਾਂ ਤੋਂ ਬਾਅਦ 4.5 ਅੰਕਾਂ ਨਾਲ ਪਿੱਛੇ ਚੱਲ ਰਿਹਾ ਸੀ ਤੇ ਉਸ ਨੇ ਆਖਰੀ ਲਗਾਤਾਰ ਤਿੰਨੋਂ ਮੈਚ ਜਿੱਤ ਕੇ ਖਿਤਾਬ ਆਪਣੇ ਨਾਂ ਕਰ ਲਿਆ। ਇਹ ਇਸ ਪ੍ਰਤੀਯੋਗਿਤਾ ਦਾ 16ਵਾਂ ਸੈਸ਼ਨ ਸੀ।


Related News