ਭਾਰਤ ਦੀ ਹਰਿਕਾ ਦ੍ਰੋਣਾਵਲੀ ਨੇ ਫਿਡੇ ਗ੍ਰਾਂ ਪ੍ਰੀ ''ਚ ਖੇਡਿਆ ਦੂਜਾ ਡਰਾਅ

03/04/2020 11:18:35 PM

ਲੁਸਾਨੇ (ਸਵਿਟਜ਼ਰਲੈਂਡ) (ਨਿਕਲੇਸ਼ ਜੈਨ)- ਭਾਰਤੀ ਦੀ ਦੂਜੇ ਨੰਬਰ ਦੀ ਖਿਡਾਰਨ ਹਰਿਕਾ ਦ੍ਰੋਣਾਵਲੀ ਨੂੰ ਫਿਡੇ ਮਹਿਲਾ ਗ੍ਰਾਂ ਪ੍ਰੀ ਸ਼ਤਰੰਜ ਟੂਰਨਾਮੈਂਟ ਵਿਚ ਆਪਣੇ ਤੋਂ ਘੱਟ ਰੈਂਕਿੰਗ ਵਾਲੀ ਮੇਰੀ ਸੇਬਾਗ ਖਿਲਾਫ ਮੁਕਾਬਲਾ ਡਰਾਅ ਖੇਡਣ ਨੂੰ ਮਜਬੂਰ ਹੋਣਾ ਪਿਆ। ਭਾਰਤ ਦੀ 29 ਸਾਲ ਦੀ ਗ੍ਰੈਂਡਮਾਸਟਰ ਨੇ ਲਗਾਤਾਰ ਦੂਜਾ ਡਰਾਅ ਖੇਡਿਆ। ਦੂਜੇ ਦੌਰ ਤੋਂ ਬਾਅਦ ਹਰਿਕਾ ਦੇ 2 ਡਰਾਅ ਨਾਲ 1 ਅੰਕ ਹੈ। ਉਹ ਅਗਲੇ ਦੌਰ ਵਿਚ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ ਨਾਲ ਭਿੜੇਗੀ।
ਉਥੇ ਹੀ ਰੂਸ ਦੀ ਅਲੈਕਸਾਂਦ੍ਰਾ ਗੋਰੀਯਾਚਕੀਨਾ ਨੇ ਹਮਵਤਨ ਸਾਬਕਾ ਵਿਸ਼ਵ ਚੈਂਪੀਅਨ ਅਲੈਗਜ਼ੈਂਡ੍ਰਾ ਕੋਸਿਟਨੀਯੁਕ ਨੂੰ ਹਰਾਉਂਦੇ ਹੋਏ ਨਾ ਸਿਰਫ ਆਪਣੀ ਪਹਿਲੀ ਜਿੱਤ ਦਰਜ ਕੀਤੀ, ਸਗੋਂ ਲਾਈਵ ਵਿਸ਼ਵ ਰੈਂਕਿੰਗ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਂਜੂਨ ਨੂੰ ਪਿੱਛੇ ਛੱਡਦੇ ਹੋਏ ਤੀਜੇ ਸਥਾਨ 'ਤੇ ਪਹੁੰਚ ਗਈ। ਰੂਸ ਦੀ ਗੋਰੀਯਾਚਕੀਨਾ ਅਤੇ ਜਾਰਜੀਆ ਦੀ ਨੇਨਾ ਜਾਗਨਿਦਜੇ 1.5 ਅੰਕ ਦੇ ਨਾਲ ਸਾਂਝੇ ਰੂਪ ਨਾਲ ਚੋਟੀ 'ਤੇ ਚੱਲ ਰਹੀਆਂ ਹਨ।


Gurdeep Singh

Content Editor

Related News