ਭਾਰਤ ਦੀ ਡਿਸਕਸ ਥਰੋਅਰ ''ਤੇ ਲੱਗੀ ਚਾਰ ਸਾਲ ਦੀ ਪਾਬੰਦੀ, ਡੋਪ ਟੈਸਟ ''ਚ ਫੇਲ

Saturday, May 02, 2020 - 11:59 PM (IST)

ਭਾਰਤ ਦੀ ਡਿਸਕਸ ਥਰੋਅਰ ''ਤੇ ਲੱਗੀ ਚਾਰ ਸਾਲ ਦੀ ਪਾਬੰਦੀ, ਡੋਪ ਟੈਸਟ ''ਚ ਫੇਲ

ਨਵੀਂ ਦਿੱਲੀ— ਡਿਸਕਸ ਥਰੋਅ ਐਥਲੀਟ ਸੰਦੀਪ ਕੁਮਾਰੀ 'ਤੇ ਵਾਡਾ (ਵਿਸ਼ਵ ਐਂਟੀ ਡੋਪਿੰਗ ਏਜੰਸੀ) ਦੀ ਐਥਲੈਟਿਕਸ ਇੰਟੀਗ੍ਰਿਟੀ ਇਕਾਈ ਨੇ ਡੋਪਿੰਗ ਟੈਸਟ 'ਚ ਫੇਲ ਹੋਣ 'ਤੇ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ। ਲਗਭਗ ਦੋ ਸਾਲ ਪਹਿਲਾਂ ਨੈਸ਼ਨਲ ਡੋਪ ਟੈਸਟਿੰਗ ਪ੍ਰਯੋਗਸ਼ਾਲਾ (ਐੱਨ. ਡੀ. ਟੀ. ਐੱਲ.) ਨੇ ਉਸਦੇ ਨਮੂਨੇ ਨੂੰ ਸਹੀ ਪਾਇਆ ਸੀ। ਐੱਨ. ਡੀ. ਟੀ. ਐੱਲ. ਨੇ ਪਾਬੰਦੀਸ਼ੁਦਾ ਪਦਾਰਥ ਸਟੀਰੌਇਡ-ਦਾ ਪਤਾ ਲਗਾਉਣ 'ਚ ਅਸਫਲ ਰਹੀ ਸੀ। ਜੋ ਉਸਦੇ ਨਮੂਨੇ 'ਚ ਮੌਜੂਦ ਸੀ। ਇਹ ਨਮੂਨਾ ਗੁਹਾਟੀ 'ਚ ਜੂਨ 2018 'ਚ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦੇ ਦੌਰਾਨ ਨਾਡਾ ਅਧਿਕਾਰੀਆਂ ਨੇ ਲਿਆ ਸੀ। ਕੁਮਾਰੀ ਨੇ 58.41 ਮੀਟਰ ਦੇ ਥਰੋਅ ਨਾਲ ਸੋਨ ਤਮਗਾ ਜਿੱਤਿਆ ਸੀ। ਵਾਡਾ ਨੇ ਕੈਨੇਡਾ 'ਚ ਮਾਂਟਰੀਅਲ ਪ੍ਰਯੋਗਸ਼ਾਲਾ 'ਚ ਕੁਮਾਰੀ ਦੇ ਨਮੂਨੇ ਦਾ ਟੈਸਟ ਕਰਨ ਦਾ ਫੈਸਲਾ ਲਿਆ ਤੇ ਨਵੰਬਰ 2018 'ਚ ਇਹ ਐਨਾਬੋਲਿਕ ਸਟੇਰਾਈਡ ਮੇਟੇਨੋਲੋਨ ਦਾ ਪਾਜ਼ੀਟਿਵ ਆਇਆ ਸੀ।
ਹਰਿਆਣਾ ਦੀ ਐਥਲੀਟ ਕੁਮਾਰੀ ਦੇ 26 ਜੂਨ 2018 ਤੋਂ 21 ਨਵੰਬਰ 2018 ਤਕ ਦੇ ਨਤੀਜਿਆਂ ਨੂੰ ਰੱਦ ਕਰ ਦਿੱਤਾ ਜਾਵੇਗਾ। ਵਾਡਾ ਨੇ ਸ਼ੁੱਕਰਵਾਰ ਰਾਤ ਨੂੰ ਐਲਾਨ ਕੀਤਾ ਕਿ ਉਸਦੇ ਚਾਰ ਸਾਲ ਦੀ ਪਾਬੰਦੀ 26 ਜੂਨ 2018 ਤੋਂ ਸ਼ੁਰੂ ਹੋਵੇਗੀ। ਜਿਸ ਦਿਨ ਉਸਦਾ ਨਮੂਨਾ ਲਿਆ ਗਿਆ ਸੀ, ਸਿਰਫ ਕੁਮਾਰੀ ਦਾ ਹੀ ਨਹੀਂ 2017 ਏਸ਼ੀਆਈ ਚੈਂਪੀਅਨ ਨਿਰਮਲਾ ਦਾ ਵੀ ਨਮੂਨਾ ਐੱਨ. ਡੀ. ਟੀ. ਐੱਲ. ਦੀ ਜਾਂਚ 'ਚ ਨੈਗੇਟਿਵ ਆਇਆ ਸੀ ਪਰ ਮਾਂਟਰੀਅਲ ਦੇ ਟੈਸਟ 'ਚ ਇਸ ਨੂੰ ਪਾਜ਼ੀਟਿਵ ਪਾਇਆ ਗਿਆ।


author

Gurdeep Singh

Content Editor

Related News