ਭਾਰਤ ਦਾ ਸੈਗ ਖੇਡਾਂ ''ਚ ਤਮਗਿਆਂ ਦੇ ਮਾਮਲੇ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ

12/10/2019 9:24:35 PM

ਕਾਠਮੰਡੂ— ਭਾਰਤ ਨੇ 13ਵੇਂ ਦੱਖਣੀ ਏਸ਼ੀਆਈ ਖੇਡਾਂ 'ਚ ਰਿਕਾਰਡ ਤੋੜ ਕਾਮਯਾਬੀ ਹਾਸਲ ਕਰਦੇ ਹੋਏ ਇਨ੍ਹਾਂ ਖੇਡਾਂ ਦੇ ਇਤਿਹਾਸ 'ਚ ਤਮਗਿਆਂ ਦੇ ਮਾਮਲੇ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਭਾਰਤ ਨੇ ਇਨ੍ਹਾਂ ਖੇਡਾਂ ਦੇ ਆਖਰੀ ਦਿਨ ਮੰਗਲਵਾਰ ਨੂੰ ਹੁਣ ਤਕ 174 ਸੋਨ ਤਮਗੇ, 93 ਚਾਂਦੀ ਤੇ 45 ਕਾਂਸੀ ਤਮਗਿਆਂ ਸਮੇਤ 312 ਤਮਗੇ ਜਿੱਤੇ ਹਨ। ਭਾਰਤ ਨੇ ਪਿਛਲੇ ਦੱਖਣੀ ਏਸ਼ੀਆਈ ਖੇਡਾਂ 'ਚ 189 ਸੋਨ ਸਮੇਤ ਕੁਲ 309 ਤਮਗੇ ਜਿੱਤੇ ਸਨ। ਭਾਰਤ ਕੁਲ ਤਮਗਿਆਂ ਦੀ ਸੰਖਿਆਂ ਦੇ ਲਿਹਾਜ ਨਾਲ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਨੂੰ ਪਿੱਛੇ ਛੱਡ ਚੁੱਕਿਆ ਹੈ।
ਭਾਰਤ ਤੋਂ ਬਾਅਦ ਮੇਜਬਾਨ ਨੇਪਾਲ 51 ਸੋਨ, 60 ਚਾਂਦੀ ਤੇ 95 ਕਾਂਸੀ ਤਮਗਿਆਂ ਸਮੇਤ 206 ਤਮਗੇ ਨਾਲ ਦੂਜੇ ਤੇ ਸ਼੍ਰੀਲੰਕਾ 40 ਸੋਨ, 83 ਚਾਂਦੀ ਤੇ 128 ਕਾਂਸੀ ਤਮਗਿਆਂ ਸਮੇਤ 251 ਤਮਗਿਆਂ ਨਾਲ ਤੀਜੇ ਸਥਾਨ 'ਤੇ ਹੈ। ਮੁੱਕੇਬਾਜ਼ੀ 'ਚ 6 ਸੋਨ ਤਮਗੇ- ਭਾਰਤ ਨੇ ਆਖਰੀ ਦਿਨ ਮੁੱਕੇਬਾਜ਼ੀ 'ਚ 7 ਫਾਈਨਲ 'ਚ 6 ਸੋਨ ਤਮਗੇ ਜਿੱਤ ਲਏ। ਭਾਰਤ ਨੇ ਇਸ ਤਰ੍ਹਾਂ ਮੁੱਕੇਬਾਜ਼ੀ 'ਚ 12 ਸੋਨ, ਤਿੰਨ ਚਾਂਦੀ ਤੇ ਇਕ ਕਾਂਸੀ ਸਮੇਤ ਕੁਲ 16 ਤਮਗੇ ਜਿੱਤੇ।


Gurdeep Singh

Content Editor

Related News