ਭਾਰਤ ਦਾ 50ਵਾਂ ਅੰਤਰਰਾਸ਼ਟਰੀ ਮੈਚ ਸਥਾਨ ਬਣਿਆ ਤਿਰੂਵਨੰਤਪੁਰਮ ਦਾ ਗ੍ਰੀਨ ਫੀਲਡ ਸਟੇਡੀਅਮ

11/08/2017 2:21:30 AM

ਤਿਰੂਵਨੰਤਪੁਰਮ— ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮੀਂਹ ਨਾਲ ਪ੍ਰਭਾਵਿਤ ਤੀਜੇ ਟੀ-20 ਮੈਚ ਦੇ ਆਯੋਜਨ ਦੇ ਨਾਲ ਹੀ ਭਾਰਤ ਦੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਸਥਾਨਾਂ ਦੀ ਗਿਣਤੀ 50 ਹੋ ਗਈ ਹੈ। 
ਗ੍ਰੀਨ ਫੀਲਡ ਇੰਟਰਨੈਸ਼ਨਲ ਸਟੇਡੀਅਮ ਵਿਚ ਇਹ ਪਹਿਲਾ ਅੰਤਰਰਾਸ਼ਟਰੀ ਮੈਚ ਹੈ। ਭਾਰਤ ਦਾ ਪਹਿਲਾ ਮੈਚ ਸਥਾਨ ਮੁੰਬਈ ਦਾ ਜਿਮਖਾਨਾ ਗਰਾਊਂਡ ਸੀ, ਜਿਥੇ ਭਾਰਤੀ ਟੀਮ ਨੇ 15 ਤੋਂ 18 ਦਸੰਬਰ, 1933 ਦਰਮਿਆਨ ਟੈਸਟ ਮੈਚ ਖੇਡਿਆ ਸੀ। ਭਾਰਤ ਇਨ੍ਹਾਂ ਵਿਚੋਂ ਹੁਣ ਤੱਕ 48 ਸਟੇਡੀਅਮਾਂ ਵਿਚ ਮੈਚ ਖੇਡ ਚੁੱਕਾ ਹੈ। ਪਟਨਾ ਦਾ ਮੋਇਨ ਉੱਲ ਹੱਕ ਸਟੇਡੀਅਮ ਅਤੇ ਗ੍ਰੇਟਰ ਨੋਇਡਾ ਦਾ ਗ੍ਰੇਟਰ ਨੋਇਡਾ ਸਪੋਰਟਸ ਕੰਪਲੈਕਸ 2 ਅਜਿਹੇ ਸਟੇਡੀਅਮ ਹਨ, ਜਿਥੇ ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ ਪਰ ਉਨ੍ਹਾਂ ਵਿਚੋਂ ਭਾਰਤੀ ਟੀਮ ਨੇ ਹਿੱਸਾ ਨਹੀਂ ਲਿਆ ਸੀ। 
ਤਿਰੂਵਨੰਤਪੁਰਮ ਦਾ ਇਹ ਦੂਜਾ ਸਟੇਡੀਅਮ ਹੈ, ਜਿੱਥੇ ਅੰਤਰਰਾਸ਼ਟਰੀ ਮੈਚ ਖੇਡਿਆ ਗਿਆ। ਇਸ ਤੋਂ ਪਹਿਲਾਂ ਯੂਨੀਵਰਸਿਟੀ ਸਟੇਡੀਅਮ ਵਿਚ 2 ਵਨ ਡੇ ਮੈਚ ਖੇਡੇ ਗਏ।


Related News