ਭਾਰਤ ਦਾ 291ਵਾਂ ਟੈਸਟ ਖਿਡਾਰੀ ਬਣਿਆ ਰਿਸ਼ਭ ਪੰਤ

Sunday, Aug 19, 2018 - 01:50 PM (IST)

ਨਾਟਿੰਘਮ : 20 ਸਾਲ ਦਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਭਾਰਤ ਦਾ 291ਵੇਂ ਟੈਸਟ ਖਿਡਾਰੀ ਬਣ ਗਿਆ ਹੈ। ਪੰਤ ਨੂੰ ਇੰਗਲੈਂਡ ਵਿਰੁੱਧ ਤੀਜੇ ਕ੍ਰਿਕਟ ਟੈਸਟ ਵਿਚ ਸ਼ਨੀਵਾਰ ਨੂੰ ਪਹਿਲੇ ਦਿਨ ਭਾਰਤ ਦੀ ਆਖਰੀ-11 ਵਿਚ ਮੌਕਾ ਦਿੱਤਾ ਗਿਆ ਹੈ। ਦਿੱਲੀ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਪੰਤ ਨੇ ਬਹੁਤ ਘੱਟ ਸਮੇਂ ਵਿਚ ਲੰਬੀ ਛਲਾਂਗ ਲਾਈ ਹੈ। ਉਸ ਨੂੰ ਤਜਰਬੇਕਾਰ ਦਿਨੇਸ਼ ਕਾਰਤਿਕ ਦੀ ਜਗ੍ਹਾ ਭਾਰਤੀ ਟੀਮ ਵਿਚ ਰੱਖਿਆ ਗਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਪਹਿਲਾਂ ਪੰਤ ਨੂੰ ਟੈਸਟ ਕੈਪ ਦੇ ਕੇ ਉਸਦਾ ਟੀਮ ਵਿਚ ਸਵਾਗਤ ਕੀਤਾ।

Image result for ind vs england rishabh pant test

ਪੰਤ ਨੇ ਹੁਣ ਤਕ ਭਾਰਤ ਲਈ ਚਾਰ ਟੀ-20 ਮੈਚ ਖੇਡੇ ਹਨ ਤੇ ਉਸ ਨੇ ਹੁਣ ਤਕ ਦੇਸ਼ ਲਈ ਕੋਈ ਵਨ ਡੇ ਨਹੀਂ ਖੇਡਿਆ। ਪੰਤ ਨੇ ਚਾਰ ਟੀ-20 ਮੈਚਾਂ ਵਿਚ 73 ਦੌੜਾਂ ਬਣਾਈਆਂ ਹਨ। ਉਹ 23 ਪਹਿਲੀ ਸ਼੍ਰੇਣੀ ਮੈਚਾਂ ਵਿਚ 1744 ਦੌੜਾਂ ਬਣਾ ਚੁੱਕਾ  ਹੈ ਤੇ Àਸਦੀ ਹਮਲਾਵਰ ਬੱਲੇਬਾਜ਼ੀ ਨੇ ਹੀ ਉਸਦੇ ਭਾਰਤੀ ਟੈਸਟ ਟੀਮ ਵਿਚ ਜਗ੍ਹਾ ਬਣਾਉਣ ਦਾ ਰਸਤਾ ਸਾਫ ਕੀਤਾ।

Related image


Related News