IND vs PAK : ਮੈਦਾਨ ਦੀ ਸਮਰਥਾ 26 ਹਜ਼ਾਰ, ਟਿਕਟ ਲਈ ਆਈਆਂ 8 ਲੱਖ ਬੇਨਤੀਆਂ

Sunday, Jun 16, 2019 - 12:49 PM (IST)

IND vs PAK : ਮੈਦਾਨ ਦੀ ਸਮਰਥਾ 26 ਹਜ਼ਾਰ, ਟਿਕਟ ਲਈ ਆਈਆਂ 8 ਲੱਖ ਬੇਨਤੀਆਂ

ਸਪੋਰਟਸ ਡੈਸਕ— ਵਰਲਡ ਕੱਪ ਦੇ 47 ਮੁਕਾਬਲੇ ਇਕ ਪਾਸੇ ਅਤੇ ਭਾਰਤ-ਪਾਕਿਸਤਾਨ ਮੁਕਾਬਲਾ ਇਕ ਪਾਸੇ। 2015 ਵਰਲਡ ਕੱਪ 'ਚ ਦੁਨੀਆ ਭਰ ਦੇ ਕਰੀਬ 30 ਕਰੋੜ ਲੋਕਾਂ ਨੇ ਭਾਰਤ-ਪਾਕਿ ਮੈਚ ਦੇਖਿਆ ਸੀ। ਇਹ ਅੰਕੜਾ 50 ਕਰੋੜ ਤੋਂ ਜ਼ਿਆਦਾ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕ੍ਰਿਕਟ ਇਤਿਹਾਸ 'ਚ ਵੱਡਾ ਰਿਕਾਰਡ ਹੋਵੇਗਾ। ਹਾਲਾਂਕਿ ਇਨ੍ਹਾਂ 4 ਸਾਲ 'ਚ ਮੈਚ ਦੇਖਣ ਦੇ ਪਲੈਟਫਾਰਮ ਵੀ ਵਧੇ ਹਨ। ਆਨਲਾਈਨ ਪਲੈਟਫਾਰਮ ਤੋਂ ਕਰੋੜਾਂ ਵਿਊਜ਼ ਆਉਂਦੇ ਹਨ।

65% ਭਾਰਤੀ ਪ੍ਰਸ਼ੰਸਕਾਂ ਨੇ ਲਈ ਮੈਚ ਦੇ ਟਿਕਟ
PunjabKesari
ਜਿਸ ਮੈਦਾਨ 'ਤੇ ਭਾਰਤ-ਪਾਕਿ ਮੈਚ ਹੋ ਰਿਹਾ ਹੈ, ਉੱਥੇ ਦੀ ਦਰਸ਼ਕ ਸਰਮਥਾ 26 ਹਜ਼ਾਰ ਲੋਕਾਂ ਦੀ ਹੈ। ਪਰ ਮੈਚ ਦੇ ਟਿਕਟ ਲਈ ਕਰੀਬ 8 ਲੱਖ ਬੇਨਤੀਆਂ ਆਈਆਂ ਸਨ। ਜਿਨ੍ਹਾਂ ਨੂੰ ਟਿਕਟ ਮਿਲਿਆ, ਉਨ੍ਹਾਂ 'ਚੋਂ ਕਰੀਬ 65 ਫੀਸਦੀ ਭਾਰਤੀ ਹਨ, 20 ਫੀਸਦੀ ਪਾਕਿਸਤਾਨੀ ਪ੍ਰਸ਼ੰਸਕ ਹਨ। ਭਾਰਤ-ਪਾਕਿ ਮੈਚ ਟਿਕਟ ਵਿੰਡੋ ਖੁੱਲ੍ਹਣ ਦੇ ਬਾਅਦ ਇੰਨੀਆਂ ਬੇਨਤੀਆਂ ਆਈਆਂ ਹਨ ਕਿ ਇਸ ਨੂੰ 48 ਘੰਟਿਆਂ 'ਚ ਹੀ ਬੰਦ ਕਰਨਾ ਪੈ ਗਿਆ।

ਦੋਵੇਂ ਟੀਮਾਂ ਮੈਚ ਜਿੱਤਣ 'ਚ ਕੋਈ ਕਸਰ ਨਹੀਂ ਛੱਡਣਗੀਆਂ
PunjabKesari
ਦੋਵੇਂ ਟੀਮਾਂ ਇਸ ਮਹਾਮੁਕਾਬਲੇ ਨੂੰ ਜਿੱਤਣ 'ਚ ਕੋਈ ਕਸਰ ਨਹੀਂ ਛੱਡਣਗੀਆਂ। ਪਾਕਿਸਤਾਨ ਵਰਲਡ ਕੱਪ 'ਚ ਭਾਰਤ ਖਿਲਾਫ 6-0 ਦਾ ਰਿਕਾਰਡ ਸੁਧਾਰਨਾ ਚਾਹੇਗਾ। ਜਦਕਿ ਵਿਰਾਟ ਕੋਹਲੀ ਦੀ ਟੀਮ ਇਹ ਬਿਲਕੁਲ ਨਹੀਂ ਚਾਹੇਗੀ ਕਿ ਪਾਕਿ  ਖਿਲਾਫ ਵਰਲਡ ਕੱਪ 'ਚ ਹਾਰਨ ਵਾਲੀ ਉਹ ਪਹਿਲੀ ਭਾਰਤੀ ਟੀਮ ਬਣੇ। ਦੋਵੇਂ ਟੀਮਾਂ ਜਾਣਦੀਆਂ ਹਨ ਕਿ ਉਨ੍ਹਾਂ ਨੂੰ ਅੱਜ ਹਰ ਕੋਈ ਦੇਖੇਗਾ... ਅਤੇ ਮੈਦਾਨ 'ਤੇ ਜੋ ਵੀ ਹੋਵੇਗਾ, ਉਸ ਨੂੰ ਹਰ ਕੋਈ ਯਾਦ ਰੱਖੇਗਾ।''


author

Tarsem Singh

Content Editor

Related News