ਭਾਰਤ ਸਿਡਨੀ ਐੱਫ.ਸੀ. ਦੇ ਖਿਲਾਫ ਦੋਸਤਾਨਾ ਮੈਚ ਖੇਡੇਗਾ

Saturday, Aug 25, 2018 - 08:47 AM (IST)

ਭਾਰਤ ਸਿਡਨੀ ਐੱਫ.ਸੀ. ਦੇ ਖਿਲਾਫ ਦੋਸਤਾਨਾ ਮੈਚ ਖੇਡੇਗਾ

ਨਵੀਂ ਦਿੱਲੀ (ਬਿਊਰੋ)— ਭਾਰਤੀ ਫੁੱਟਬਾਲ ਟੀਮ ਆਸਟਰੇਲੀਆ ਦੌਰੇ 'ਤੇ 28 ਅਗਸਤ ਨੂੰ ਏ-ਲੀਗ ਪ੍ਰੀਮੀਅਰ ਚੈਂਪੀਅਨ ਸਿਡਨੀ ਐੱਫ.ਸੀ. ਖਿਲਾਫ ਦੋਸਤਾਨਾ ਮੈਚ ਖੇਡੇਗੀ। ਇਸ ਦੌਰੇ 'ਤੇ ਟੀਮ ਏ.ਆਈ.ਪੀ.ਏ. ਲਿਚਾਰਡਟ ਟਾਈਗਰਸ ਐੱਫ.ਸੀ. ਅਤੇ ਰੇਡਾਲਮੇਰੇ ਲਾਇਨਸ ਐੱਫ.ਸੀ. ਦੇ ਖਿਲਾਫ ਕ੍ਰਮਵਾਰ 25 ਅਤੇ 31 ਅਗਸਤ ਨੂੰ ਮੈਚ ਖੇਡੇਗੀ।

ਟੀਮ ਦੇ ਮੁੱਖ ਕੋਚ ਸਟੀਫਨ ਕਾਂਸਟੇਨਟਾਈਨ ਨੇ ਕਿਹਾ, ''ਸਿਡਨੀ ਐੱਫ.ਸੀ. ਏ-ਲੀਗ ਪ੍ਰੀਮੀਅਰ ਦੀ ਮੌਜੂਦਾ ਚੈਂਪੀਅਨ ਹੈ ਅਤੇ ਪਿਛਲੇ ਤਿੰਨ ਸਾਲਾਂ 'ਚ ਟੀਮ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਰਹੀ ਹੈ। ਇਹ ਸਾਡੇ ਲਈ ਵੱਡੀ ਪ੍ਰੀਖਿਆ ਹੋਵੇਗੀ ਅਤੇ ਇਸ ਲਈ ਅਸੀਂ ਤਿਆਰ ਹਾਂ।'' ਸਿਡਨੀ ਦੀ ਇਸ ਟੀਮ ਨੇ 2017-18 ਏ-ਲੀਗ ਸੈਸ਼ਨ 'ਚ 14 ਅੰਕਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ।


Related News