ਤੁਰਕੀ ''ਚ ਮਹਿਲਾ ਕੱਪ ਫੁੱਟਬਾਲ ਖੇਡੇਗਾ ਭਾਰਤ

Friday, Feb 15, 2019 - 02:48 PM (IST)

ਤੁਰਕੀ ''ਚ ਮਹਿਲਾ ਕੱਪ ਫੁੱਟਬਾਲ ਖੇਡੇਗਾ ਭਾਰਤ

ਨਵੀਂ ਦਿੱਲੀ— ਭਾਰਤੀ ਸੀਨੀਅਰ ਮਹਿਲਾ ਫੁੱਟਬਾਲ ਟੀਮ ਤੁਰਕੀ 'ਚ 27 ਫਰਵਰੀ ਤੋਂ ਤੁਰਕੀ ਮਹਿਲਾ ਕੱਪ ਖੇਡੇਗੀ। ਭਾਰਤ ਨੂੰ ਗਰੁੱਪ ਏ 'ਚ ਰੋਮਾਨੀਆ, ਉਜ਼ਬੇਕਿਸਤਾਨ ਅਤੇ ਤੁਰਕਮੇਨਿਸਤਾਨ ਦੇ ਨਾਲ ਰਖਿਆ ਗਿਆ ਹੈ ਜਦਕਿ ਫਰਾਂਸ, ਜੋਰਡਨ, ਉੱਤਰੀ ਆਇਰਲੈਂਡ ਅਤੇ ਮੇਜ਼ਬਾਨ ਤੁਰਕੀ ਗਰੁੱਪ ਬੀ 'ਚ ਹੈ। 

ਹਰ ਟੀਮ ਗਰੁੱਪ ਪੜਾਅ 'ਚ ਇਕ ਦੂਜੇ ਨਾਲ ਖੇਡੇਗੀ ਅਤੇ ਚੋਟੀ ਦੀ ਟੀਮ ਫਾਈਨਲ 'ਚ ਪਹੁੰਚੇਗੀ। ਇਸ ਤੋਂ ਇਲਾਵਾ ਕਲਾਸੀਫਿਕੇਸ਼ਨ ਮੈਚ ਵੀ ਹੋਣਗੇ। ਇਹ ਟੂਰਨਾਮੈਂਟ ਅਪ੍ਰੈਲ 'ਚ ਹੋਣ ਵਾਲੇ ਏ.ਐੱਫ.ਸੀ. ਓਲੰਪਿਕ ਕੁਆਲੀਫਾਇਰ ਦੇ ਦੂਜੇ ਦੌਰ ਅਤੇ ਮਾਰਚ 'ਚ ਹੋਣ ਵਾਲੀ ਸੈਫ ਮਹਿਲਾ ਚੈਂਪੀਅਨਸ਼ਿਪ ਦੀ ਤਿਆਰੀ ਦਾ ਹਿੱਸਾ ਹੈ। ਰਾਸ਼ਟਰੀ ਟੀਮ ਦੇ ਨਿਰਦੇਸ਼ਕ ਅਤੇ ਭਾਰਤ ਦੇ ਸਾਬਕਾ ਕਪਤਾਨ ਅਭਿਸ਼ੇਕ ਯਾਦਵ ਨੇ ਕਿਹਾ ਕਿ ਜ਼ਿਆਦਾ ਖੇਡਣ ਨਾਲ ਲੜਕੀਆਂ ਦਾ ਆਤਮਵਿਸ਼ਵਾਸ ਵਧੇਗਾ। ਭਾਰਤੀ ਟੀਮ 20 ਫਰਵਰੀ ਨੂੰ ਰਵਾਨਾ ਹੋਵੇਗੀ ਅਤੇ 27 ਫਰਵਰੀ ਨੂੰ ਉਜ਼ਬੇਕਿਸਤਾਨ ਨਾਲ ਪਹਿਲਾ ਮੈਚ ਖੇਡੇਗੀ।


author

Tarsem Singh

Content Editor

Related News