ਭਾਰਤ ਦੀਆਂ ਲੜਕੀਆਂ ਦੀ ਅੰਡਰ-17 ਟੀਮ ਬ੍ਰਿਕਸ ਫੁੱਟਬਾਲ ''ਚ ਦੱਖਣੀ ਅਫਰੀਕਾ ਤੋਂ ਹਾਰੀ
Thursday, Jul 19, 2018 - 04:24 PM (IST)
ਨਵੀਂ ਦਿੱਲੀ— ਭਾਰਤ ਦੀ ਜੋਹਾਨਸਬਰਗ 'ਚ ਬ੍ਰਿਕਸ ਅੰਡਰ-17 ਲੜਕੀਆਂ ਦੀ ਟੀਮ ਨੂੰ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਮੇਜ਼ਬਾਨ ਦੱਖਣੀ ਅਫਰੀਕਾ ਦੇ ਖਿਲਾਫ 1-5 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸਰਬ ਭਾਰਤੀ ਫੁੱਟਬਾਲ ਮਹਾਸੰਘ ਤੋਂ ਮਿਲੀ ਸੂਚਨਾ ਦੇ ਮੁਤਾਬਕ ਦੱਖਣੀ ਅਫਰੀਕਾ ਨੇ ਦੂਜੇ ਹਾਫ 'ਚ ਚਾਰ ਗੋਲ ਦਾਗੇ। ਭਾਰਤੀ ਟੀਮ ਲਈ ਇਕਮਾਤਰ ਗੋਲ 40ਵੇਂ ਮਿੰਟ 'ਚ ਵਾਨਲਾਲਹਰੀਆਤਰੀ ਨੇ ਕੀਤਾ।
ਦੱਖਣੀ ਅਫਰੀਕਾ ਨੇ ਤੇਜ਼ ਸ਼ੁਰੂਆਤ ਕੀਤੀ ਪਰ ਭਾਰਤੀ ਗੋਲਕੀਪਰ ਅਰਚਨਾ ਅਰੂਮੁਗਮ ਨੇ 25ਵੇਂ ਮਿੰਟ ਤੱਕ ਮੇਜ਼ਬਾਨ ਟੀਮ ਨੂੰ ਗੋਲ ਤੋਂ ਵਾਂਝੇ ਰੱਖਿਆ। ਇਕ ਗੋਲ ਤੋਂ ਪਿਛੜਨ ਦੇ ਬਾਅਦ ਭਾਰਤੀ ਟੀਮ ਨੇ ਲਗਾਤਾਰ ਹਮਲੇ ਕੀਤੇ ਅਤੇ 15ਵੇਂ ਮਿੰਟ ਬਾਅਦ ਵਾਨਲਾਲਹਰੀਆਤਰੀ ਦੇ ਗੋਲ ਦੀ ਬਦੌਲਤ ਬਰਾਬਰੀ ਹਾਸਲ ਕਰ ਲਈ। ਵਾਨਲਾਲਹਰੀਆਤਰੀ ਨੇ ਸਮੀਖਿਆ ਦੇ ਸ਼ਾਨਦਾਰ ਕ੍ਰਾਸ 'ਤੇ ਗੋਲ ਕੀਤਾ। ਹਾਫ ਟਾਈਮ ਦੇ ਬਾਅਦ ਦੱਖਣੀ ਅਫਰੀਕਾ ਦੀਆਂ ਲੜਕੀਆਂ ਨੇ 20 ਮਿੰਟਾਂ ਦੇ ਅੰਦਰ ਚਾਰ ਹੋਰ ਗੋਲ ਕਰਕੇ ਤਿੰਨ ਅੰਕ ਪੱਕੇ ਕੀਤੇ। ਭਾਰਤ ਦੂਜੇ ਮੈਚ 'ਚ ਰੂਸ ਨਾਲ ਭਿੜੇਗਾ।
