ਭਾਰਤ ਦੀ ਮਦਦ ਲਈ ਹੁਣ ਕ੍ਰਿਕਟ ਆਸਟ੍ਰੇਲੀਆ ਨੇ ਵਧਾਇਆ ਹੱਥ, ਦਾਨ ਕਰੇਗਾ ਇੰਨੀ ਰਾਸ਼ੀ
Monday, May 03, 2021 - 11:13 AM (IST)
ਮੈਲਬੌਰਨ (ਭਾਸ਼ਾ) : ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਭਾਰਤ ਵਿਚ ਤਬਾਹੀ ਮਚਾ ਰਹੀ ਕੋਵਿਡ-19 ਦੀ ਦੂਜੀ ਲਹਿਰ ਨਾਲ ਲੜਾਈ ਦੇ ਸਮਰਥਨ ਵਿਚ ਸੋਮਵਾਰ ਨੂੰ 50 ਹਜ਼ਾਰ ਆਸਟ੍ਰੇਲੀਆਈ ਡਾਲਰ ਦੇਣ ਦਾ ਵਾਅਦਾ ਕੀਤਾ ਅਤੇ ਨਾਲ ਹੀ ਆਪਣੇ ਖਿਡਾਰੀ ਸੰਘ ਅਤੇ ਯੂਨੀਸੇਫ ਨਾਲ ਮਿਲਕੇ ਹੋਰ ਰਾਸ਼ੀ ਜੁਟਾਏਗਾ। ਪਿਛਲੇ ਕੁੱਝ ਹਫ਼ਤਿਆਂ ਤੋਂ ਭਾਰਤ ਵਿਚ ਰੋਜ਼ਾਨਾ ਕੋਰੋਨਾ ਦੇ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਸ ਦੌਰਾਨ ਸ਼ੁੱਕਰਵਾਰ ਨੂੰ 4 ਲੱਖ ਤੋਂ ਜ਼ਿਆਦਾ ਮਾਮਲੇ ਵੀ ਸਾਹਮਣੇ ਆਏ। ਅਧਿਕਾਰਤ ਅੰਕੜਿਆਂ ਮੁਤਾਬਕ ਰੋਜ਼ਾਨਾ ਮਰਨ ਵਾਲਿਆਂ ਦਾ ਅੰਕੜਾ ਵੀ 3 ਹਜ਼ਾਰ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : ਪੌਪ ਸਟਾਰ ਕੈਮਿਲਾ ਕੈਬੇਲੋ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਾਰਤ ਦੀ ਮਦਦ ਕਰਨ ਦੀ ਕੀਤੀ ਅਪੀਲ
ਸੀਏ ਨੇ ਬਿਆਨ ਵਿਚ ਕਿਹਾ, ‘ਆਸਟ੍ਰੇਲੀਆਈ ਕ੍ਰਿਕਟ ਕੋਵਿਡ-19 ਸੰਕਟ ਵਿਚ ਭਾਰਤ ਦੀ ਅਪੀਲ ਦਾ ਸਮਰਥਨ ਕਰੇਗਾ ਅਤੇ ਕ੍ਰਿਕਟ ਆਸਟ੍ਰੇਲੀਆ, ਆਸਟ੍ਰੇਲੀਆਈ ਕ੍ਰਿਕਟਰ ਸੰਘ ਅਤੇ ਯੂਨੀਸੇਫ ਆਸਟ੍ਰੇਲੀਆ ਸਾਂਝੇਦਾਰੀ ਕਰਕੇ ਜ਼ਰੂਰੀ ਫੰਡ ਜੁਟਾਉਣਗੇ।’ ਬਿਆਨ ਮੁਤਾਬਕ, ‘ਆਸਟ੍ਰੇਲੀਆਈ ਕ੍ਰਿਕਟ ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਫੈਲੀ ਤਬਾਹੀ ਨਾਲ ਦੁਖੀ ਹੈ, ਅਜਿਹਾ ਦੇਸ਼ ਜਿਸ ਨਾਲ ਆਸਟ੍ਰੇਲੀਆਈ ਲੋਕਾਂ ਦੀ ਮਜ਼ਬੂਤ ਦੋਸਤੀ ਅਤੇ ਰਿਸ਼ਤੇ ਹਨ।’ ਉਨ੍ਹਾਂ ਕਿਹਾ, ‘ਕ੍ਰਿਕਟ ਆਸਟ੍ਰੇਲੀਆ 50 ਹਜ਼ਾਰ ਆਸਟ੍ਰੇਲੀਆਈ ਡਾਲਰ ਦਾ ਸ਼ੁਰੂਆਤੀ ਯੋਗਦਾਨ ਦੇਵੇਗਾ ਅਤੇ ਆਸਟ੍ਰੇਲੀਆਈ ਲੋਕਾਂ ਨੂੰ ਉਤਸ਼ਾਹਿਤ ਕਰੇਗਾ ਕਿ ਉਹ ਕੋਵਿਡ-19 ਖ਼ਿਲਾਫ਼ ਭਾਰਤ ਦੀ ਪ੍ਰਤੀਕਿਰਿਆ ਦੇ ਅਹਿਮ ਸਮੇਂ ਵਿਚ ਦਿਲ ਖੋਲ੍ਹ ਕੇ ਯੋਗਦਾਨ ਦੇਣ।’
ਇਹ ਵੀ ਪੜ੍ਹੋ : ਯਾਦਦਾਸ਼ਤ ਨੂੰ ਕਿਤੇ ਕਮਜ਼ੋਰ ਨਾ ਕਰ ਦੇਵੇ ‘ਫੋਟੋ ਖਿੱਚਣ ਦੀ ਆਦਤ’
ਸੀਏ ਨੇ ਕਿਹਾ, ‘ਯੂਨੀਸੇਫ ਆਸਟ੍ਰੇਲੀਆ ਭਾਰਤ ਵਿਚ ਕੋਵਿਡ-19 ਸੰਕਟ ਦੇ ਸਮੇਂ ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿਚ ਆਕਸੀਜਨ ਪਲਾਂਟ, ਕਾਫ਼ੀ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਟੈਸਟ ਉਪਕਰਨ ਉਪਲੱਬਧ ਕਰਾਉਣ ਅਤੇ ਕੋਵੈਕਸ ਪਹਿਲ ਜ਼ਰੀਏ ਕੋਵਿਡ-19 ਟੀਕੇ ਦੀ ਵੰਡ ਵਿਚ ਮਦਦ ਲਈ ਕੰਮ ਕਰੇਗਾ।’ ਆਸਟ੍ਰੇਲੀਆ ਦੇ ਕਈ ਕ੍ਰਿਕਟਰ ਅਜੇ ਭਾਰਤ ਵਿਚ ਇੰਡੀਅਨ ਪ੍ਰੀਮੀਅਰ ਲੀਗ ਵਿਚ ਹਿੱਸਾ ਲੈ ਰਹੇ ਹਨ।
ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ, ਚੀਨ ’ਚ ਵੱਡੇ ਪੱਧਰ ’ਤੇ ਮਨਾਇਆ ਗਿਆ ਜਸ਼ਨ, 11000 ਲੋਕ ਹੋਏ ਸ਼ਾਮਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।