ਭਾਰਤ ਦੇ ਤਿੰਨ ਮੁੱਕੇਬਾਜ਼ ਕੈਮਿਸਟਰੀ ਕੱਪ ਦੇ ਫਾਈਨਲ ''ਚ
Sunday, Jun 24, 2018 - 02:07 PM (IST)

ਨਵੀਂ ਦਿੱਲੀ— ਭਾਰਤ ਦੇ ਤਿੰਨ ਮੁੱਕੇਬਾਜ਼ਾਂ ਨੇ ਫਰਾਂਸ ਦੇ ਹਾਲੇ 'ਚ ਚਲ ਰਹੇ ਕੈਮਿਸਟਰੀ ਕੱਪ 'ਚ ਸਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਫਾਈਨਲ 'ਚ ਜਗ੍ਹਾ ਬਣਾ ਲਈ ਜਦਕਿ ਤਿੰਨ ਮੁੱਕੇਬਾਜ਼ਾਂ ਨੇ ਕਾਂਸੀ ਤਮਗੇ ਜਿੱਤੇ। ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਗੌਰਵ ਸੋਲੰਕੀ, ਮੁਹੰਮਦ ਹੁਸਾਮੁਦੀਨ ਅਤੇ ਮਦਨ ਲਾਲ ਨੇ ਆਪਣੇ-ਆਪਣੇ ਵਜ਼ਨ ਵਰਗ 'ਚ ਸੈਮੀਫਾਈਨਲ ਜਿੱਤ ਕੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾ ਲਈ।
ਗੌਰਵ ਨੇ 52 ਕਿਲੋਗ੍ਰਾਮ 'ਚ ਆਇਰਲੈਂਡ ਦੇ ਕਵਿਨ ਕੋਨੋਰ ਨੂੰ 5-0 ਨਾਲ ਹਰਾਇਆ ਜਦਕਿ ਹੁਸਾਮੁਦੀਨ ਨੇ 56 ਕਿਲੋਗ੍ਰਾਮ 'ਚ ਜਰਮਨੀ ਦੇ ਹਮਸਤ ਸ਼ਾਡਾਲੋਵ ਨੂੰ 3-2 ਨਾਲ ਹਰਾਇਆ। ਸਾਬਕਾ ਰਾਸ਼ਟਰੀ ਚੈਂਪੀਅਨ ਮਦਨ ਲਾਲ ਨੇ ਰੂਸ ਦੇ ਵੇਟਕਿਨ ਵਾਸਿਲੀ ਨੂੰ 4-1 ਨਾਲ ਹਰਾਇਆ। ਅਮਿਤ ਪੰਘਲ (48), ਨਰਿੰਦਰ (91) ਅਤੇ ਧੀਰਜ (64) ਸੈਮੀਫਾਈਨਲ 'ਚ ਹਾਰ ਗਏ ਅਤੇ ਉਨ੍ਹਾਂ ਨੂੰ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ।