CWC : ਕੀ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਮੈਚ ਦੌਰਾਨ ਮੀਂਹ ਪਵੇਗਾ ਜਾਂ ਨਹੀਂ?

07/02/2019 12:47:09 PM

ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ-2019 'ਚ ਭਾਰਤੀ ਕ੍ਰਿਕਟ ਟੀਮ ਦਾ ਸਾਹਮਣਾ ਅੱਜ ਇੱਥੇ ਐਜਬੈਸਟਨ ਕ੍ਰਿਕਟ ਗਰਾਊਂਡ 'ਤੇ ਬੰਗਲਾਦੇਸ਼ ਨਾਲ ਹੋਵੇਗਾ। ਭਾਰਤੀ ਟੀਮ ਅਤੇ ਬੰਗਲਾਦੇਸ਼ ਵਿਚਾਲੇ ਇਹ ਵਿਸ਼ਵ ਕੱਪ ਦਾ 40ਵਾਂ ਮੈਚ ਹੋਵੇਗਾ। ਭਾਰਤੀ ਟੀਮ ਨੂੰ ਪਿਛਲੇ ਮੈਚ 'ਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਐਜਬੈਸਟਨ ਮੈਦਾਨ 'ਤੇ ਹੋਣ ਵਾਲਾ ਇਹ ਮੈਚ ਭਾਰਤ ਅਤੇ ਬੰਗਲਾਦੇਸ਼ ਦੋਹਾਂ ਟੀਮਾਂ ਲਈ ਕਾਫੀ ਅਹਿਮ ਹੈ। ਅਜਿਹੇ 'ਚ ਭਾਰਤ ਅਤੇ ਬੰਗਲਾਦੇਸ਼ ਦੇ ਪ੍ਰਸ਼ੰਸਕ ਇਸ ਮੈਚ ਦਾ ਬੇਸਰਬੀ ਨਾਲ ਇੰਤਜ਼ਾਰ ਕਰ ਰਹੇ ਹਨ।
PunjabKesari
ਮੌਸਮ ਸਬੰਧੀ ਅਪਡੇਟ
ਮੌਸਮ ਵਿਭਾਗ ਮੁਤਾਬਕ ਅੱਜ ਭਾਵ 2 ਜੂਨ ਨੂੰ ਮੌਸਮ ਬਿਲਕੁਲ ਸਾਫ ਰਹੇਗਾ ਅਤੇ ਕ੍ਰਿਕਟ ਦੇ ਲਿਹਾਜ਼ ਨਾਲ ਇਕਦਮ ਸ਼ਾਨਦਾਰ ਹੈ। ਹਾਲਾਂਕਿ ਆਸਮਾਨ 'ਚ ਬੱਦਲ ਅਤੇ ਸੂਰਜ ਦਾ ਲੁਕਣ-ਛਿੱਪਣ ਦਾ ਖੇਡ ਚਲਦਾ ਰਹੇਗਾ। ਦਿਨ ਭਰ ਬੱਦਲ ਛਾਏ ਰਹਿਣਗੇ, ਪਰ ਮੀਂਹ ਦੀ ਬਿਲੁਕਲ ਸੰਭਾਵਨਾ ਨਹੀਂ ਹੈ, ਇੰਗਲੈਂਡ ਦੇ ਸਮੇਂ ਮੁਤਾਬਕ 10.30 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਬਰਮਿੰਘਮ ਦਾ ਮੌਸਮ ਬਿਲਕੁਲ ਸਾਫ ਹੈ ਅਤੇ ਪੂਰਾ ਮੈਚ ਹੋਣ ਦੀ ਸੰਭਾਵਨਾ ਹੈ।


Tarsem Singh

Content Editor

Related News