AFC Under 19 : ਭਾਰਤ ਦਾ ਸਾਹਮਣਾ ਸਾਊਦੀ ਅਰਬ ਨਾਲ

Friday, Nov 08, 2019 - 11:01 AM (IST)

AFC Under 19 : ਭਾਰਤ ਦਾ ਸਾਹਮਣਾ ਸਾਊਦੀ ਅਰਬ ਨਾਲ

ਸਪੋਰਟਸ ਡੈਸਕ— ਭਾਰਤ ਏ. ਐੱਫ. ਸੀ. ਅੰਡਰ 19 ਚੈਂਪੀਅਨਸ਼ਿਪ 2020 ਕੁਆਲੀਫਾਇਰ ਦੇ ਦੂਜੇ ਮੈਚ 'ਚ ਮੇਜ਼ਬਾਨ ਸਾਊਦੀ ਅਰਬ ਨਾਲ ਖੇਡੇਗਾ। ਭਾਰਤ ਨੂੰ ਬੁੱਧਵਾਰ ਨੂੰ ਪਹਿਲੇ ਮੈਚ 'ਚ ਉਜ਼ਬੇਕਿਸਤਾਨ ਨੇ 2-0 ਨਾਲ ਹਰਾਇਆ ਸੀ। ਮੁੱਖ ਕੋਚ ਫਲਾਇਡ ਪਿੰਟੋ ਨੇ ਕਿਹਾ, ''ਅਸੀਂ ਅਜਿਹਾ ਨਤੀਜਾ ਨਹੀਂ ਚਾਹੁੰਦੇ ਸੀ ਪਰ ਹੁਣ ਪਹਿਲੇ ਮੈਚ ਦੀ ਹਾਰ ਦਾ ਸੋਗ ਮਨਾਉਣ ਦਾ ਸਮਾਂ ਨਹੀਂ ਹੈ। ਸਾਰੇ ਖਿਡਾਰੀ ਜਿੱਤ ਲਈ ਕਮਰ ਕਸ ਚੁੱਕੇ ਹਨ ਅਤੇ ਕੋਈ ਵੀ ਕਮੀ ਨਹੀਂ ਛੱਡਣਗੇ।'' ਏ. ਐੱਫ. ਸੀ. ਅੰਡਰ 19 ਚੈਂਪੀਅਨਸ਼ਿਪ 2018 ਜਿੱਤਣ ਵਾਲੀ ਸਾਊਦੀ ਅਰਬ ਦੀ ਟੀਮ ਨੇ ਪਹਿਲੇ ਮੈਚ 'ਚ ਅਫਗਾਨਿਸਤਾਨ ਨੂੰ ਹਰਾਇਆ। ਭਾਰਤ ਲਈ ਇਹ ਤਿੰਨ ਦਿਨਾਂ 'ਚ ਦੂਜਾ ਮੈਚ ਹੋਵੇਗਾ ਪਰ ਜਤਿੰਦਰ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰਖ ਕੇ ਛੇਤੀ ਰਿਕਵਰ ਹੋਣਾ ਹੋਵੇਗਾ।


author

Tarsem Singh

Content Editor

Related News