ਜਸਪ੍ਰੀਤ ਬੁਮਰਾਹ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਕਦੋਂ ਹੋ ਸਕੇਗੀ ਟੀਮ 'ਚ ਵਾਪਸੀ

11/20/2019 10:56:12 AM

ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿੱਠ 'ਚ ਸੱਟ ਕਾਰਨ ਵਰਤਮਾਨ ਸਮੇਂ 'ਚ ਟੀਮ ਤੋਂ ਬਾਹਰ ਚੱਲ ਰਿਹਾ ਹੈ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਦੇ ਦੌਰਾਨ ਉਹ ਜ਼ਖਮੀ ਗਿਆ ਸੀ ਜਿਸ ਕਾਰਣ ਉਸ ਨੂੰ ਬਾਹਰ ਹੋਣਾ ਪਿਆ ਸੀ ਅਤੇ ਜਾਣਕਾਰੀ ਦੇ ਮੁਤਾਬਕ ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਸੀਰੀਜ਼ 'ਚ ਵੀ ਉਨ੍ਹਾਂ ਦਾ ਟੀਮ ਦੇ ਨਾਲ ਹੋਣਾ ਸੰਭਵ ਨਹੀਂ ਹੈ। ਬੁਮਰਾਹ ਦੀ ਪਿੱਠ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ ਅਤੇ ਉਹ ਫੀਜ਼ੀਓ ਥੈਰੇਪੀ ਦੀ ਮਦਦ ਨਾਲ ਸਿਹਤ 'ਚ ਸੁਧਾਰ ਲਿਆ ਰਿਹਾ ਹੈ।  PunjabKesari

ਬੁਮਰਾਹ ਨੇ ਭਾਰਤ ਬਨਾਮ ਵੈਸਟਇੰਡੀਜ਼ ਸੀਰੀਜ਼ ਅਤੇ ਦੱਖਣੀ ਅਫਰੀਕਾ ਖਿਲਾਫ ਸੀਮਿਤ ਓਵਰਾਂ 'ਚ ਗੇਂਦਬਾਜ਼ੀ ਕੀਤੀ ਸੀ। ਹਾਲਾਂਕਿ ਟੈਸਟ ਮੈਚ 'ਚ ਵੀ ਉਨ੍ਹਾਂ ਦਾ ਨਾਂ ਪਲੇਇੰਗ ਇਲੈਵਨ 'ਚ ਸੀ ਪਰ ਸੀਰੀਜ਼ ਦੇ ਇਕ ਹਫ਼ਤੇ ਪਹਿਲਾਂ ਉਹ ਪਿੱਛੇ ਹੱਟ ਗਿਆ ਸੀ। ਭਾਰਤੀ ਟੀਮ ਜਨਵਰੀ 'ਚ ਵਨ-ਡੇ ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ ਅਤੇ ਜੇਕਰ ਬੁਮਰਾਹ ਠੀਕ ਹੋ ਜਾਂਦਾ ਹੈ ਤਾਂ ਉਹ ਇਸ ਸੀਰੀਜ਼ 'ਚ ਵਿਖਾਈ ਦੇ ਸਕਦਾ ਹੈ।PunjabKesari
ਇਸ ਮੀਡੀਆ ਇੰਸਟੀਚਿਊਟ ਨੇ ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਸੀਰੀਜ਼ 'ਚ ਇਸ ਤੇਜ਼ ਗੇਂਦਬਾਜ਼ ਦੇ ਨੇ ਹੋਣ ਦੀ ਪੁੱਸ਼ਟੀ ਵੀ ਕਰ ਦਿੱਤੀ ਹੈ। ਭਾਰਤ ਤਿੰਨ ਵਨ-ਡੇ ਅਤੇ ਇਨ੍ਹੇ ਹੀ ਟੀ20 ਇੰਟਰਨੈਸ਼ਨਲ ਮੈਚਾਂ 'ਚ ਕੈਰੇਬੀਆਈ ਟੀਮ ਦਾ ਸਾਹਮਣਾ ਕਰੇਗਾ। ਇਸ ਤੋਂ ਬਾਅਦ ਸ਼੍ਰੀਲੰਕਾਈ ਟੀਮ ਭਾਰਤ ਆਵੇਗੀ ਅਤੇ ਤਿੰਨ ਮੈਚਾਂ ਦੀ ਟੀ20 ਅੰਤਰਰਾਸ਼ਟਰੀ ਸੀਰੀਜ਼ ਹੋਵੇਗੀ।


Related News