INDA vs NZA : ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ, ਹੈਟ੍ਰਿਕ ਸਮੇਤ ਝਟਕਾਈਆਂ ਕੁੱਲ ਇੰਨੀਆਂ ਵਿਕਟਾਂ

Sunday, Sep 25, 2022 - 05:58 PM (IST)

INDA vs NZA : ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ, ਹੈਟ੍ਰਿਕ ਸਮੇਤ ਝਟਕਾਈਆਂ ਕੁੱਲ ਇੰਨੀਆਂ ਵਿਕਟਾਂ

ਸਪੋਰਟਸ ਡੈਸਕ— ਨਿਊਜ਼ੀਲੈਂਡ-ਏ ਖਿਲਾਫ ਖੇਡੇ ਜਾ ਰਹੇ ਦੂਜੇ ਅਣਅਧਿਕਾਰਤ ਵਨਡੇ ਮੈਚ 'ਚ ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਨੇ ਹੈਟ੍ਰਿਕ ਲਗਾਈ ਹੈ। ਕੁਲਦੀਪ ਨੇ 10 ਓਵਰਾਂ ਵਿੱਚ 51 ਦੌੜਾਂ ਦੇ ਕੇ ਕੁੱਲ ਚਾਰ ਵਿਕਟਾਂ ਲਈਆਂ। ਇਸੇ ਕਾਰਨ ਭਾਰਤੀ 'ਏ' ਟੀਮ ਨਿਊਜ਼ੀਲੈਂਡ ਏ ਨੂੰ 219 ਦੌੜਾਂ 'ਤੇ ਰੋਕਣ 'ਚ ਕਾਮਯਾਬ ਰਹੀ।

ਨਿਊਜ਼ੀਲੈਂਡ ਏ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਬੋਵੇਸ ਅਤੇ ਰਚਿਨ ਰਵਿੰਦਰਾ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਸਹੀ ਸ਼ੁਰੂਆਤ ਤੋਂ ਬਾਅਦ, ਟੀਮ ਨੇ ਨਿਯਮਤ ਵਕਫੇ 'ਤੇ ਵਿਕਟਾਂ ਗੁਆ ਦਿੱਤੀਆਂ ਅਤੇ ਰਵਿੰਦਰ ਅਤੇ ਜੋ ਕਾਰਟਰ ਦੇ ਅਰਧ ਸੈਂਕੜਿਆਂ ਦੀ ਬਦੌਲਤ 219 ਦੌੜਾਂ ਬਣਾਈਆਂ। ਕੁਲਦੀਪ ਤੋਂ ਇਲਾਵਾ ਰਾਹੁਲ ਚਾਹਰ ਅਤੇ ਰਿਸ਼ੀ ਧਵਨ ਨੇ 2-2 ਅਤੇ ਉਮਰਾਨ ਮਲਿਕ ਅਤੇ ਰਾਜ ਬਾਵਾ ਨੇ ਇਕ-ਇਕ ਵਿਕਟ ਲਈਆਂ।

ਕੁਲਦੀਪ ਵਲੋਂ ਹੈਟ੍ਰਿਕ ਲੈਣ ਦੇ ਬਾਅਦ ਜਸ਼ਨ ਮਨਾਉਂਦੇ ਪ੍ਰਸ਼ੰਸਕ

ਟੀਚੇ ਦਾ ਪਿੱਛਾ ਕਰਦੇ ਹੋਏ ਪ੍ਰਿਥਵੀ ਸ਼ਾਅ ਅਤੇ ਰੁਤੁਰਾਜ ਗਾਇਕਵਾੜ ਨੇ ਭਾਰਤ-ਏ ਨੂੰ ਚੰਗੀ ਸ਼ੁਰੂਆਤ ਦਿਵਾਈ ਅਤੇ ਪਹਿਲੀ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਾਅ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਵੀ ਕ੍ਰੀਜ਼ 'ਤੇ ਡਟੇ ਹੋਏ ਸਨ ਅਤੇ ਰਜਤ ਪਾਟੀਦਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।


author

Tarsem Singh

Content Editor

Related News